ਮੈਨੀਟੋਬਾ ’ਚ ਕਰੋਨਾ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੀ ਤਿਆਰੀ

ਵਿਨੀਪੈਗ (ਸਮਾਜ ਵੀਕਲੀ) : ਕੈਨੇਡਾ ਨੇ ਦੋ ਕੰਪਨੀਆਂ ਦੀ ਕਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਨ੍ਹਾਂ ’ਚ ਫ਼ਾਈਜ਼ਰ ਇੰਕ ਤੇ ਬਾਇਓਐੱਨਟੈਕ ਐੱਸਈ ਕੰਪਨੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਕੈਨੇਡਾ ’ਚ ਇਸ ਹਫ਼ਤੇ ਤੋਂ ਕਰੋਨਾਵਾਇਰਸ ਦੇ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। ਕੈਨੇਡਾ ਦੇ ਸਿਹਤ ਵਿਭਾਗ ਨੇ ਕਿਹਾ ਕਿ ਤੱਥਾਂ ਦੇ ਆਧਾਰ ’ਤੇ ਵੈਕਸੀਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਵੈਕਸੀਨ ਕਾਫੀ ਸੁਰੱਖਿਅਤ, ਪ੍ਰਭਾਵੀ ਅਤੇ ਚੰਗੀ ਗੁਣਵੱਤਾ ਵਾਲੀ ਹੈ।

ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪੈਲਿਸਟਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਪਲਾਈ ਕੀਤੀਆਂ ਫਾਈਜ਼ਰ ਟੀਕੇ ਦੀਆਂ ਪਹਿਲੀਆਂ 1950 ਖ਼ੁਰਾਕਾਂ ਅਗਲੇ ਹਫ਼ਤੇ ਸੂਬੇ ’ਚ ਪਹੁੰਚਣਗੀਆਂ ਅਤੇ ਟੀਕਾਕਰਨ ਦੇ ਪਹਿਲੇ ਗੇੜ ਦੌਰਾਨ 900 ਦੇ ਕਰੀਬ ਸਿਹਤ ਸੰਭਾਲ ਕਰਮਚਾਰੀਆਂ ਨੂੰ ਇਸ ਦੀ ਪਹਿਲੀ ਖ਼ੁਰਾਕ ਦਿੱਤੀ ਜਾਵੇਗੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸ ਵੈਕਸੀਨ ਦੀ ਪਹਿਲੀ ਖੇਪ ਅਗਲੇ ਹਫ਼ਤੇ ਹਾਸਲ ਹੋ ਜਾਵੇਗੀ ਅਤੇ ਦਸੰਬਰ ਦੇ ਅੰਤ ਤੱਕ ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀਆਂ 2,49,000 ਖੁਰਾਕਾਂ ਮਿਲ ਜਾਣਗੀਆਂ। ਫੈੱਡਰਲ ਸਿਹਤ ਅਧਿਕਾਰੀਆਂ ਦੇ ਇੱਕ ਅੰਦਾਜ਼ੇ ਮੁਤਾਬਿਕ 40 ਤੋਂ 50 ਫ਼ੀਸਦੀ ਕੈਨੇਡੀਅਨਾਂ ਨੂੰ ਜੂਨ ਤੱਕ ਇਸ ਕਰੋਨਾਵਾਇਰਸ ਦੇ ਟੀਕੇ ਲਾ ਦਿੱਤੇ ਜਾਣਗੇ। ਡਿਪਟੀ ਚੀਫ਼ ਪਬਲਿਕ ਹੈਲਥ ਅਧਿਕਾਰੀ ਡਾਲ ਹਾਵਰਡ ਨੇ ਆਖਿਆ ਕਿ ਉਹ ਵੀ ਇਸ ਗੱਲ ਨੂੰ ਲੈ ਕੇ ਉਤਸ਼ਾਹ ਵਿਚ ਹਨ ਕਿ ਹੁਣ ਹਾਲਾਤ ਸਾਜ਼ਗਾਰ ਹੋ ਜਾਣਗੇ

Previous article1,700 illegal arms seized in 6 months, says Delhi Police
Next articleਟਰੰਪ ਹਮਾਇਤੀਆਂ ਵੱਲੋਂ ਵਾਸ਼ਿੰਗਟਨ ’ਚ ਰੈਲੀਆਂ