ਮੈਨਜ਼ ਯੂਨੀਅਨ ਦੁਆਰਾ ਪ੍ਰੋਡਕਸ਼ਨ ਯੂਨਿਟਾਂ ਦੇ ਨਿਗਮੀਕਰਨ ਤੇ ਨਿਜੀਕਰਨ ਦੇ ਵਿਰੋਧ ਵਿੱਚ ਗੇਟ ਮੀਟਿੰਗ

ਰੇਲਵੇ ਬੋਰਡ ਤੇ ਭਾਰਤ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਆਲ ਇੰਡੀਆ ਰੇਲਵੇ ਮੈਨਸ ਫੈਡਰੇਸ਼ਨ ਦੇ ਸੱਦੇ ਤੇ ਰੇਲਵੇ ਦੇ ਸਾਰੇ ਪ੍ਰੋਡਕਸ਼ਨ ਯੂਨਿਟਾਂ ਨੂੰ ਬਚਾਓ ,ਰੇਲ ਬਚਾਓ, ਦੇਸ਼ ਬਚਾਓ ਨੂੰ ਮੁੱਖ ਰੱਖਦੇ ਹੋਏ, ਰੇਲ ਕੋਚ ਫੈਕਟਰੀ ਮੈਨਜ਼ ਯੂਨੀਅਨ ਨੇ ਫੈਕਟਰੀ ਦੇ ਮੇਨ ਗੇਟ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਮੌਜੂਦਾ ਭਾਰਤ ਸਰਕਾਰ ਦੀ ਮਜ਼ਦੂਰ ਵਿਰੋਧੀ ਦਮਨਕਾਰੀ ਨੀਤੀਆਂ ਦੇ ਖਿਲਾਫ਼ ਗੇਟ ਮੀਟਿੰਗ ਕੀਤੀ । ਗੇਟ ਮੀਟਿੰਗ ਦਾ ਸੰਚਾਲਨ ਇੰਦਰਜੀਤ ਸਿੰਘ ਰੂਪੋਵਾਲੀ ਨੇ ਕੀਤਾ। ਇਸ ਦੌਰਾਨ ਯੂਨੀਅਨ ਦੇ ਮੀਤ ਪ੍ਰਧਾਨ ਸੁਰਜੀਤ ਸਿੰਘ ਨੇ ਆਏ ਹੋਏ ਸਾਰੇ ਕਰਮਚਾਰੀਆਂ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਧਰਨੇ ਪ੍ਰਦਰਸ਼ਨ ਵਿਚ ਅੱਗੇ ਹੋ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਇਸ ਗੇਟ ਮੀਟਿੰਗ ਵਿੱਚ ਹਰੀ ਦੱਤ ਸ਼ਰਮਾ ਵਰਕਿੰਗ ਪ੍ਰਧਾਨ ਨੇ ਬੋਲਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਦੇਸ਼ ਦੀਆਂ ਸਾਰੀ ਸਰਕਾਰੀ ਲੱਗੀਆਂ ਫੈਕਟਰੀਆਂ ਤੇ ਅਦਾਰਿਆਂ ਨੂੰ ਵੇਚਣ ,ਨਿਗਮੀਕਰਨ ਤੇ ਨਿਜੀਕਰਨ ਕਰਨ ਤੇ ਉਤਾਰੂ ਹੈ।

ਜਿਸ ਨੂੰ ਮੈਨਜ਼ ਯੂਨੀਅਨ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਰੇਲ ਵੀਲ੍ਹ ਬਣਾਉਣ ਵਾਲੇ ਸੱਤ ਪ੍ਰੋਡਕਸ਼ਨ ਯੂਨਿਟਾਂ ਨੂੰ ਪਹਿਲੇ ਚਰਨ ਵਿੱਚ ਹੀ ਪੂੰਜੀਪਤੀ ਘਰਾਣਿਆਂ ਵੱਲੋਂ ਖੁੱਲ੍ਹੇ ਰੂਪ ਵਿੱਚ ਕਲ ਪੁਰਜ਼ੇ ਬਣਾਉਣ ਆਊਟਸੋਰਸਿੰਗ ਦੇ ਤਹਿਤ ਵੱਡੀਆਂ ਵੱਡੀਆਂ ਨਿੱਜੀ ਕੰਪਨੀਆਂ ਨੂੰ ਠੇਕਾ ਦੇ ਕੇ ਉਨ੍ਹਾਂ ਤੋਂ ਕਲ ਪੁਰਜ਼ੇ ਬਣਵਾ ਕੇ ਉਨ੍ਹਾਂ ਵਿੱਚ ਲਗਾ ਕੇ ਸਥਾਨਕ ਪੱਧਰ ਤੇ ਠੇਕੇਦਾਰੀ ਪ੍ਰਥਾ ਚਲਾ ਕੇ ਸਰਕਾਰੀ ਕਰਮਚਾਰੀਆਂ ਦੇ ਵਰਕ ਲੋਡ ਦੇ ਅਨੁਸਾਰ ਭਰਤੀ ਦੀ ਨਿਯੁਕਤੀ ਨਾ ਕਰਕੇ ਨਿੱਜੀ ਹੱਥਾਂ ਨੂੰ ਸੌਂਪ ਕੇ ਦੂਜੇ ਚਰਨ ਵਿਚ ਸੱਤ ਪ੍ਰੋਡਕਸ਼ਨ ਯੂਨਿਟਾਂ ਨਿਗਮੀਕਰਨ ਅਤੇ ਬਾਅਦ ਵਿੱਚ ਨਿੱਜੀਕਰਨ ਕਰਨ ਦੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਹਨ। ਉਨ੍ਹਾਂ ਨੇ ਇਸ ਦੌਰਾਨ ਬੋਲਦੇ ਹੋਏ ਕਿਹਾ ਕਿ ਨਿੱਜੀ ਕੰਪਨੀਆਂ ਨੂੰ 200 ਬੰਦੇ ਭਾਰਤ ਟ੍ਰੇਨਾਂ ਨੂੰ ਬਣਵਾਉਣ ਦੇ ਲਈ ਕੁੱਲ ਅਨੁਮਾਨਤ ਲਾਗਤ 26 ਹਜ਼ਾਰ ਕਰੋੜ ਰੁਪਏ ਜਾਰੀ ਕੀਤਾ ਹਨ।

ਇਸ ਪ੍ਰਕਾਰ ਬਨਾਰਸ ਲੋਕੋਮੋਟਿਵ ਅਤੇ ਦਾਹੋਦ ਲੋਕੋਮੋਟਿਵ, ਗੁਜਰਾਤ ਵਿੱਚ ਬਾਰਾਂ 1200 ਫੇਟ ਲੋਕੋਮੋਟਿਵ ਨੂੰ ਬਣਵਾਉਣ ਦੇ ਅਨੁਮਾਨਤ ਲਾਗਤ 24 ਹਜ਼ਾਰ ਕਰੋਡ਼ ਰੁਪਏ ਦੇ ਅਲੱਗ ਅਲੱਗ ਟੈਂਡਰ ਵੀ 2022 ਵਿੱਚ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਹੀ ਕੁਝ ਇਕ ਰੇਲ ਕੋਚ ਫੈਕਟਰੀ ਕਪੂਰਥਲਾ ਜਿਸ ਨੂੰ ਬਣ 36 ਸਾਲ ਹੋਏ ਹਨ ਨੂੰ ਵੀ ਨਿੱਜੀ ਹੱਥਾਂ ਵਿੱਚ ਸੌਂਪਣ ਦੇ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ। ਜਦਕਿ ਹੁਣ ਤਕ ਸਭ ਤੋਂ ਵੱਧ ਗਿਣਤੀ ਵਿੱਚ ਰੇਲ ਦੇ ਮਿਹਨਤਕਸ਼ ਸਰਕਾਰੀ ਕਰਮਚਾਰੀਆਂ ਵੱਲੋਂ ਐਲ ਐਚ ਬੀ ਕੋਚਾਂ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਤੇ ਆਰ ਸੀ ਐਫ ਮੈਨਜ਼ ਯੂਨੀਅਨ ਨੇ ਪੂਰੇ ਜ਼ੋਰ ਵਿਰੋਧ ਕਰਦੇ ਹੋਏ ਆਰ ਪਾਰ ਦੀ ਲੜਾਈ ਲੜਨ ਦਾ ਐਲਾਨ ਕੀਤਾ ਹੈ ।

ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਰੇਲਵੇ ਦੇ 7 ਪ੍ਰੋਡਕਸ਼ਨ ਯੂਨਿਟਾਂ ਦਾ ਨਿਗਮੀਕਰਨ ਨਿੱਜੀਕਰਨ ਕੀਤਾ ਗਿਆ ਤਾਂ ਰੇਲਵੇ ਕਰਮਚਾਰੀ ਰੇਲ ਦਾ ਚੱਕਾ ਜਾਮ ਕਰਨਗੇ ਅਤੇ ਕਿਸੇ ਵੀ ਕੀਮਤ ਤੇ ਰੇਲ ਦਾ ਨਿਗਮੀਕਰਨ ਜਾਂ ਨਿੱਜੀਕਰਨ ਨਹੀਂ ਹੋਣ ਦੇਣਗੇ । ਇਸ ਦੌਰਾਨ ਜਸਵੰਤ ਸਿੰਘ ਸੈਣੀ ਨੇ ਵੀ ਪ੍ਰਸ਼ਾਸਨ ਨੂੰ ਸਖਤ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਨਿੱਜੀਕਰਨ, ਨਿਗਮੀਕਰਨ ਦੇ ਖਿਲਾਫ ਆਰ ਪਾਰ ਦੀ ਲੜਾਈ ਹੋਵੇਗੀ । ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਰੇਲਵੇ ਕਰਮਚਾਰੀਆਂ ਨੇ ਰੇਲਵੇ ਪ੍ਰਸ਼ਾਸਨ, ਰੇਲਵੇ ਬੋਰਡ ਤੇ ਭਾਰਤ ਸਰਕਾਰ ਤੇ ਭਾਰਤ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਆਪਣੀ ਹਾਜ਼ਰੀ ਭਰੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡਿੰਗਾ ਪੁੱਲ ਪੁਲਿਸ ਗਾਰਦ ਲਈ ਪੁਲਿਸ ਵਿਭਾਗ ਦੁਆਰਾ ਪਾਣੀ ਦੀ ਮੋਟਰ ਲਗਾਈ ਗਈ
Next articleਐਸ.ਡੀ. ਕਾਲਜ ‘ਚ ਸੱਭਿਆਚਾਰਕ ਮੇਲਾ ਧੂਮਧਾਮ ਨਾਲ ਸੰਪੰਨ