(ਸਮਾਜ ਵੀਕਲੀ)
ਸਵੇਰ ਚੜਨ ਤੋਂ ਲੋਡੇ ਵੇਲੇ ਤੱਕ ਸੱਚੀ
ਹਰ ਥਾਂ ਤੋਂ ਸਭ ਨੂੰ ਤੇ ਮੈਂ ਦੂਰੋਂ ਦਿੱਸਦਾ,
ਮੈਂ ਰਿਕਸ਼ੇ ਵਾਲਾ ਕਦੇ ਥੱਕ ਨਾ ਬਹਿੰਦਾ
ਮੁੜਕਾ ਭਾਂਵੇ ਰਵੇ ਹਰ ਪਾਸਿਓ ਰਿੱਸਦਾ
ਰੋਜ਼ੀ ਰੋਟੀ ਲਈ ਮਿਹਨਤ ਕਰਦਾ ਵਾਂ
ਮੂੰਹ ਵਿੱਚ ਲਾਉਂਦਾ ਨਾ ਮੈਂ ਕੋਈ ਜ਼ਰਦਾ,
ਪੰਜ – ਦਸ ਰੁਪਈਏ ਘਟਾ ਕੇ ਭਾਅ ਨੇ ਕਰਦੇ
ਲੱਗਦਾ ਇੰਝ ਕਰੇ ਬਿਨਾਂ ਲੋਕਾਂ ਦਾ ਨਾ ਸਰਦਾ
ਲੱਖਾਂ ਗਾਲਾਂ ਕੱਢ ਜਾਂਦੇ ਹੋਏ ਕਹਿੰਦੇ
ਕਿ ਤੇਰੇ ਤੋਂ ਚੰਗਾ ਕੋਈ ਹੋਰ ਕਰ ਲੈਂਦੇ,
ਮੁੜਕੇ ਨਾਲ ਭਰਿਆ ਝੱਗਾ ਬੋਲੇ ਮੈਨੂੰ
ਕਾਸ਼ ਤੇਰੇ ਆਪਣੇ ਥੋੜਾ ਹੋਰ ਜ਼ਰ ਲੈਂਦੇ
ਕੁੱਝ ਮਜ਼ਬੂਰੀਆਂ ਤੇ ਕੁੱਝ ਥੱਕਿਆਂ ਨੇ
ਅੱਜ ਇਸ ਰਾਹ ਵੱਲ ਨੂੰ ਪਾਇਆ ਹੈ,
ਅੱਜ ਦੇ ਸਮੇਂ ਵਿੱਚ ਕੌਣ ਦਸ ਵੀਹ ਨੂੰ
ਲੇਖਾਂ ਵਿੱਚ ਲਿਖਵਾ ਕੇ ਲਿਆਇਆ ਹੈ
ਅਰਸ਼ ਦੀ ਬੇਨਤੀ ਸਭ ਨੂੰ ਹੱਥ ਜੋੜ ਕੇ
ਕਦੇ ਮੋਲ ਭਾਅ ਨਾ ਤੁਸੀ ਹੁਣ ਕਰਿਓ,
ਇਕ ਦੋ ਰੁਪਈਏ ਵੱਧ ਆਪ ਦੇ ਦਿਓ
ਹੋ ਸਕੇ ਤਾਂ ਮਿਹਨਤ ਨਾਲ ਨਿਆ ਕਰਿਓ ।।
ਅਵਤਾਰ ਸਿੰਘ ਢਿੱਲੋਂ
ਕਰੋਲ ਬਾਗ਼, ਨਵੀਂ ਦਿੱਲੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly