(ਸਮਾਜ ਵੀਕਲੀ)
ਤੂੰ ਹਰ ਵੇਲੇ ਹੱਸਦੀ ਰਹਿੰਦੀ ਏਂ,
ਮੈਂ ਬੰਦਾ ਹਾਂ ਦਿਲਗੀਰ ਜੇਹਾ।
ਤੂੰ ਪਰੀਆਂ ਦੇ ਨਖਰੇ ਵਾਲੀ ,
ਮੈਂ ਤਾਂ ਬਸ ਫਕ਼ੀਰ ਜੇਹਾ।
ਚੰਨ ਜੇਹਾ ਨੂਰੀ ਮੁੱਖ ਤੇਰਾ ,
ਮੁਕੱਦਰ ਮੇਰਾ ਹਨੇਰੇ ਵਰਗਾ।
ਹਰ ਦਿਲ ਦੀ ਏਂ ਚਾਹਤ ਤੂੰ ,
ਨਹੀਂ ਲੱਭਣਾ ਮਾਹੀ ਤੇਰੇ ਵਰਗਾ,
ਤੂੰ ਹੀਰੇ ਜੜੀ ਮੂਰਤ ਵਰਗੀ ,
ਮੈਂ ਧੁੰਦਲੀ ਤਸਵੀਰ ਜੇਹਾ।
ਤੂੰ ਹਰ ਵੇਲੇ ਹੱਸਦੀ ਰਹਿੰਦੀ ਏਂ ,
ਮੈਂ ਬੰਦਾ ਹਾਂ ਦਿਲਗੀਰ ਜੇਹਾ।
ਤੂੰ ਪਰੀਆਂ ਦੇ ਨਖਰੇ ਵਾਲੀ ,
ਮੈਂ ਤਾਂ ਬਸ ਫਕ਼ੀਰ ਜੇਹਾ।
ਫੁੱਲਾਂ ਦੀ ਬਗੀਚੀ ਤੂੰ ਏਂ ,
ਪਰ ਮੈਂ ਕੰਡਿਆਲੀ ਤਾਰ ਹਾਂ।
ਤੂੰ ਨਾਜ਼ੁਕ ਏਂ ਕਲੀਆਂ ਵਰਗੀ,
ਮੈਂ ਚਿੱਕੜ ਤੇ ਗਾਰ ਹਾਂ।
ਤੂੰ ਏਂ ਰਾਣੀ ਉੱਚੇ ਮਹਿਲਾਂ ਦੀ ,
ਮੈਂ ਮਾਰੂਥਲ ਦੀ ਤਕਦੀਰ ਜੇਹਾ।
ਤੂੰ ਹਰ ਵੇਲੇ ਹੱਸਦੀ ਰਹਿੰਦੀ ਏਂ ,
ਮੈਂ ਬੰਦਾ ਹਾਂ ਦਿਲਗੀਰ ਜੇਹਾ।
ਪਰੀਆਂ ਵਰਗੇ ਨਖਰੇ ਤੇਰੇ ,
ਮੈਂ ਤਾਂ ਬਸ ਫਕ਼ੀਰ ਜੇਹਾ।
ਬਹੁਤ ਕੋਸ਼ਿਸ਼ ਕੀਤੀ ਸਾਂਝ ਲਈ ,
ਆਪਾਂ ਨਦੀ ਦੇ ਦੋ ਕਿਨਾਰੇ ਹਾਂ।
ਇੱਕ ਦੂਜੇ ਚ ਨਹੀਂ ਸਮਾ ਸਕਦੇ ,
ਰਹਿ ਗਏ ਯਾਦਾਂ ਦੇ ਸਹਾਰੇ ਹਾਂ।
ਤੂੰ ਹਵਾ ਵਿਚ ਉੱਡਦੀ ਫਿਰਦੀ ਏਂ ,
“ਮਜਬੂਰ” ਮੈਂ ਮਿੱਟੀ ਦੀ ਲਕੀਰ ਜੇਹਾ।
ਤੂੰ ਹਰ ਵੇਲੇ ਹੱਸਦੀ ਰਹਿੰਦੀ ਏਂ,
ਮੈਂ ਬੰਦਾ ਹਾਂ ਦਿਲਗੀਰ ਜੇਹਾ।
ਤੂੰ ਪਰੀਆਂ ਦੇ ਨਖਰੇ ਵਾਲੀ ,
ਮੈਂ ਤਾਂ ਬਸ ਫਕ਼ੀਰ ਜੇਹਾ।
ਜਸਵੰਤ ਸਿੰਘ ਮਜਬੂਰ
98722 28500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly