ਮੈਂ ਤਾਂ ਸੇਵੀਆਂ ਖਾਣੀਆਂ……

ਮਨਜੀਤ ਕੌਰ ਲੁਧਿਆਣਵੀ

(ਸਮਾਜ ਵੀਕਲੀ)

ਤਾਈ ਜੀ, ਅੱਜ ਤੁਸੀਂ ਸੇਵੀਆਂ ਕਿਓਂ ਨਹੀਂ ਦਿੱਤੀਆਂ। ਅੱਜ ਤਾਂ ਈਦ ਹੈ ਨਾ। ਮੈਂ ਤਾਂ ਕਿੰਨੀ ਦੇਰ ਤੋਂ ਤੁਹਾਡੀਆਂ ਸੇਵੀਆਂ ਨੂੰ ਉਡੀਕੀ ਜਾਨਾਂ। ਤੁਹਾਨੂੰ ਪਤਾ ਕਿ ਮੈਂ ਤਾਂ ਰੋਟੀ ਵੀ ਨੀਂ ਖਾਧੀ। ਨਿੱਕੇ ਜੋਤ ਨੇ ਬੜੇ ਭੋਲੇਪਨ ਨਾਲ਼ ਗੁਆਢਣ ਨੂੰ ਕਿਹਾ।

ਪੁੱਤਰ ਇਸ ਵਾਰ ਕਰੋਨਾ ਦੀ ਬਿਮਾਰੀ ਆ ਗਈ ਹੈ ਨਾ। ਇਸ ਵਾਰ ਮੈਂ ਸੇਵੀਆਂ ਕਿਸੇ ਨੂੰ ਵੀ ਨਹੀਂ ਦਿੱਤੀਆਂ ਐਵੇਂ ਕੋਈ ਵਹਿਮ ਨਾ ਕਰੇ, ਇਸੇ ਲਈ, ਗੁਆਂਢਣ ਨੇ ਜੋਤ ਨੂੰ ਪਿਆਰ ਨਾਲ ਸਮਝਾਇਆ।

ਮੈਨੂੰ ਨੀਂ ਪਤਾ ਕੁੱਛ ਵੀ, ਮੈਂ ਤਾਂ ਸੇਵੀਆਂ ਹੀ ਖਾਣੀਆਂ….. ਊ.….. ਊ…. ਊ….. ਜੋਤ ਉੱਚੀ ਉੱਚੀ ਰੋਣ ਲੱਗ ਪਿਆ।

ਆ ਮੇਰਾ ਪੁੱਤਰ, ਸੇਵੀਆਂ ਮੈਂ ਹੁਣੇ ਬਣਾ ਕੇ ਦਿੰਦੀ ਹਾਂ, ਜੋਤ ਦੀ ਮੰਮੀ ਨੇ ਉਸਨੂੰ ਪਿਆਰ ਨਾਲ਼ ਪੁਚਕਾਰਿਆ।

ਮੈਂ ਨੀਂ….. ਮੈਂ ਨੀਂ….., ਮੈਂ ਤਾਂ ਤਾਈ ਜੀ ਵਾਲੀਆਂ ਸੇਵੀਆਂ ਹੀ ਖਾਣੀਆਂ, ਉਹ ਬਹੁਤ ਸਵਾਦ ਹੁੰਦੀਆਂ, ਜੋਤ ਜਿੱਦ ਤੇ ਅੜਿਆ ਹੋਇਆ ਸੀ।

ਆਹ ਲੈ ਪੁੱਤਰ, ਖਾ ਲੈ ਸੇਵੀਆਂ, ਗੁਆਂਢਣ ਨੇ ਜੋਤ ਨੂੰ ਸੇਵੀਆਂ ਦੀ ਕੌਲੀ ਫੜਾ ਦਿੱਤੀ ਤੇ ਉਹਦੀ ਮੰਮੀ ਵੱਲ ਵੇਖਦਿਆਂ ਬੋਲੀ, ਭੈਣ ਜੀ ਮੈਂ ਬਿਲਕੁਲ ਸਾਫ਼ ਸੁਥਰੇ ਤਰੀਕੇ ਨਾਲ਼ ਜੋਤ ਲਈ ਸੇਵੀਆਂ ਬਣਾਈਆ ਸਨ, ਤੁਸੀਂ ਵਹਿਮ ਨਾ ਕਰੋ, ਇਸਲਈ ਨਹੀਂ ਦਿੱਤੀਆਂ ਸਨ।
ਕੋਈ ਗੱਲ ਨਹੀਂ ਭੈਣ ਜੀ, ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਹੈ, ਜੋਤ ਦੀ ਮੰਮੀ ਨੇ ਹੱਥ ਜੋੜ ਕੇ ਪਿਆਰ ਨਾਲ ਕਿਹਾ।
ਤੇ ਹੁਣ ਉਹ ਦੋਵੇਂ ਜਾਤਾਂ ਧਰਮਾਂ ਦੇ ਫ਼ਰਕ ਤੋਂ ਕੋਹਾਂ ਦੂਰ ਜੋਤ ਨੂੰ ਸਵਾਦ ਲੈ ਕੇ ਸੇਵੀਆਂ ਖਾਂਦੇ ਨੂੰ ਦੇਖ਼ ਰਹੀਆਂ ਸਨ।

ਮਨਜੀਤ ਕੌਰ ਲੁਧਿਆਣਵੀ

ਸ਼ੇਰਪੁਰ, ਲੁਧਿਆਣਾ

ਸੰ:9464633059

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleगोबर से कोरोना धोने की अंधभक्ति
Next articleਸਰਦਾਰ ਸਿੱਧੂ ਜੀ ਵੱਲੋਂ ਅਨੌਖੀ ਪਹਿਲ ਪੰਜਾਬ ਵਿੱਚ ਲਗਵਾਉਣਗੇ ਪੰਜਾਹ ਹਾਜ਼ਰ ਬੂਟੇ – ਮਾਨਤੀ ਪਹਿਲਵਾਨ