(ਸਮਾਜ ਵੀਕਲੀ)
ਮੈ ਚੰਗੀ ਅੌਰਤ ਨਹੀ, ਕਿਉਕਿ ਮੈ
ਆਪਣੇ ਪਤੀ ਦੀਆ ਅੱਖਾਂ ਦੇ ਘੱਟਾ ਪਾ
ਰਹੀ ਆ, ਮੈ ਬੇਸ਼ੱਕ ਉਸ ਨਾਲ
ਚਾਰ ਲਾਵਾ ਲੈ ਲਈਆਂ
ਨੇ, ਪਰ ਉਸਨੂੰ ਦਿਲੋ ਪਿਆਰ ਨਹੀ ਕਰਦੀ
,ਕਿਉਕਿ ਮੈ ਆਪਣੀ ਜਿੰਦਗੀ ਦਾ
ਹੱਕਦਾਰ ਕਿਸੇ ਹੋਰ ਨੂੰ ਮੰਨਿਆ ਹੈ,
ਜਿਹੜਾ ਮੇਰੀ ਰੂਹ ਨੂੰ ਪਿਆਰ ਕਰਦਾ ਹੈ,
ਜਿਸਦੇ ਇੱਕ ਇਸ਼ਾਰੇ ਤੇ
ਮੈ ਸਾਰਾ ਕੁੱਝ ਛੱਡ ਸਕਦੀ ਹਾਂ ,
ਕਿਉਂਕਿ ਮੈਨੂੰ ਉਹ ਜਿੰਦਗੀ ਦਾ ਸੁੱਖ ਨਹੀਂ ਦੇ ਸਕਦਾ
, ਜਿਹੜਾ ਮੈਨੂੰ ਚਾਹੀਦਾ ਹੈ,
ਮੈ ਆਪਣੀ ਹਵਸ ਮਟਾਉਣ ਦੇ ਚੱਕਰਾਂ ਦੇ ਵਿੱਚ
ਕਈ ਬਲੂਰਾਂ ਦਾ ਕਤਲ ਕਰਦੀ ਰਹੀ ਹਾਂ,
ਮੈ ਮੈਡੀਕਲ ਕਿੱਟ ਖਾਕੇ ਕਈ ਬੱਚਿਆ ਦੀ ਮੌਤ ਕਰਦੀ ਰਹੀ,
ਮੈ ਚੰਗੀ ਅੌਰਤ ਨਹੀ ਆ,
ਕਿਉਕਿ ਮੈ ਬੱਚੇ ਨੂੰ ਜਨਮ ਦੇ ਕੇ ਆਪਣੀ
ਸਾਰੀ ਜਿੰਦਗੀ ਉਸਦੇ ਫਿਕਰਾਂ ਦੇ
ਨਹੀਂ ਗੁਜਾਰ ਸਕਦੀ,
ਤੇ ਨਾਹਿ ਕਿਸੇ ਦੇ ਅੱਗੇ ਝੁਕ ਕੇ
ਅੱਤਿਆਚਾਰ ਸਹਿ ਨਹੀਂ ਸਕਦੀ ,
ਮੈਨੂੰ ਕਿਸੇ ਦੇ ਮਰਨ ਤੇ
ਕੋਈ ਗਿਲਾ ਸਿਕਵਾ ਨਹੀਂ,
ਮੈ ਚੰਗੀ ਅੌਰਤ ਨਹੀ ਆ,
ਕਿਉਕਿ ਮੈ ਆਪਣੇ ਮਾਪਿਆਂ ਦੇ
ਜਜਬਾਤਾ ਦੇ ਵੀ ਕਈ ਕਤਲ ਕੀਤੇ ਹਨ,
ਕਿਉਕਿ ਮੈ ਸਾਰੀ ਜਿੰਦਗੀ ਉਨਾਂ ਦੀਆਂ ਅੱਖਾਂ ਦੇ
ਵਿਚ ਘੱਟਾ ਪਾਇਆ,
ਕਿਉਕਿ ਜਦੋ ਵਿਚ ਜਵਾਨੀ ਪੈਰ ਧਰਿਆ,
ਤੇ ਮੈ ਨੀਦ ਦੀਆਂ ਗੋਲੀਆਂ ਪਾਕੇ ਆਪਣੇ
ਆਪਣੇ ਦਿਲਬਰ ਨੂੰ ਮਿਲਦੀ ਰਹੀ,
ਕਬੀਲਦਾਰੀਆ ਨੇ ਨਹੀ ਬੇਬੇ ਦੀ ਚੁੰਨੀ, ਤੇ ਬਾਪੂ
ਦੇ ਪਰਨੇ ਨੂੰ ਮੈ ਚਿੱਕੜ ਸੁੱਟ ਕੇ ਲਿਬੜਿਆ,
ਤੇ ਉਨਾਂ ਦੇ ਜਜ਼ਬਾਤਾਂ ਦਾ ਹਰ ਰੋਜ ਕਤਲ ਕਰਦੀ ਰਹੀ ਆ
ਮੈ ਚੰਗੀ ਅੌਰਤ ਨਹੀ ਹੋ ਸਕਦੀ
ਪਿਰਤੀ ਸ਼ੇਰੋ
ਪਿੰਡ ਤੇ ਡਾਕ ਸ਼ੇਰੋਂ
ਜਿਲਾ ਸੰਗਰੂਰ