ਮੇਰੇ ਦੇਸ਼

ਕਿ੍ਸ਼ਨਾ ਸ਼ਰਮਾ

(ਸਮਾਜ ਵੀਕਲੀ)

ਮੇਰੇ ਦੇਸ਼ ਦੁਖੀ ਕਿੰਨਾ ਤੂੰ ਰਿਹਾ
ਇਹ ਤੇਰਾ ਦੁਖ ਤੂੰ ਹੀ ਜਾਣੇ
ਇਹ ਤੇਰਾ ਦੁਖ ਕੋਈ ਕੀ ਜਾਣੇ
ਪਹਿਲਾਂ ਸੀ ਦੂਖੀ ਗ਼ੁਲਾਮ ਸੀ ਤੂੰ
ਮੁਗਲਾਂ, ਅੰਗਰੇਜਾਂ ਨੂੰ ਮਜ਼ਬੂਰਨ ਕਰਦਾ ਸਲਾਮ ਸੀ ਤੂੰ
ਮੇਰੇ ਦੇਸ਼ ਤਸੀਹੇ ਸਹਿੰਦਾ ਤੂੰ ਰਿਹਾ
ਇਹ ਤਸੀਹੇ-ਦਰਦ ਤੂੰ ਹੀ ਜਾਣੇ
ਮੇਰੇ ਦੇਸ਼ ਦੁਖੀ ਕਿੰਨਾ ਤੂੰ ਰਿਹਾ
ਇਹ ਤੇਰਾ ਦੁਖ ਤੂੰ ਹੀ ਜਾਣੇ
ਇਹ ਤੇਰਾ ਦੁਖ ਕੋਈ ਕੀ ਜਾਣੇ
ਫਿਰ ਤੇਰੇ ਲਾਲਾ ਨੇ ਸਿਰ ਚੁੱਕਿਆ
ਕਿਸੇ ਨੇ ਅਨਸ਼ਨ ਕਿਸੇ ਨੇ ਸੱਤਿਆਗ੍ਰਹਿ ਕੀਤੇ
ਕੋਈ ਫਾਂਸੀ-ਲਾੜੀ ਨੂੰ ਵਿਆਹੁਣ ਢੁੱਕਿਆ
ਮੌਤ ਦੀ ਘੋੜੀ ਚੜ੍ਹੇ ਤੇਰੇ ਹੀ ਲਾਲ
ਇਹ ਤੇਰਾ ਦੁਖ ਤੂੰ ਹੀ ਜਾਣੇ
ਇਹ ਤੇਰਾ ਦੂਖ ਕੋਈ ਕੀ ਜਾਣੇ
ਤੇਰੇ ਲਾਲਾਂ ਨੇ ਤੈਨੂੰ ਆਜ਼ਾਦ ਕੀਤਾ
ਦੇਸ਼ ਭਗਤਾਂ ਨੇ ਤੈਨੂੰ ਆਬਾਦ ਕੀਤਾ
ਫਿਰ ਧਨ ਆਇਆ ਕੁਝ ਹੱਥਾਂ ਦੇ ਵਿਚ
ਉੰਨਾਂ ਨੇ ਖੁਦ ਨੂੰ ਆਬਾਦ ਅਤੇ ਤੈਨੂੰ ਬਰਬਾਦ ਕੀਤਾ
ਇਹ ਦਰਦੇ ਦਿਲ ਤੂੰ ਹੀ ਜਾਣੇ
ਇਹ ਦਰਦੇ ਦਿਲ ਕੋਈ  ਕੀ ਜਾਣੇਂ
ਤੇਰੇ ਕੁਝ ਪੁੱਤਾਂ ਕੋਲ ਕੋਠਿਆਂ ,20-20
ਕੁਝ ਪੁੱਤਾਂ ਕੋਲ ਇੱਕ ਕਮਰਾ,
ਰਹਿਣ ਵਾਲੇ ਨੇ ਲੋਕ  20-20
ਇਹ ਦੇਖ ਦਿਲ ਤੇਰਾ ਕੰਬਿਆ
ਇਹ ਦਰਦੇ ਦਿਲ ਤੂੰ ਹੀ ਜਾਣੇ
ਇਹ ਤੇਰਾ ਦੁਖ ਕੋਈ ਕੀ ਜਾਣੇ
ਫਿਰ ਫੁੱਟ ਪੈ ਗਈ ਤੇਰੇ ਪੁੱਤਾਂ ਵਿਚ
ਵੱਖਵਾਦ ਅਤੇ ਅੱਤਵਾਦ ਆਇਆ
ਮੇਰੇ ਦੇਸ਼ ਉਸ ਸਮੇਂ ਵੀ ਤੂੰ ਹੀ ਬਰਬਾਦੀ ਵੱਲ ਆਇਆ
ਉਜੜਿਆ ਘਰ ਤੇਰਾ ਦਿਲ ਤੇਰਾ
ਇਹ ਦਰਦੇ ਦਿਲ ਤੂੰ ਹੀ ਜਾਣੇ
ਇਹ ਤੇਰਾ ਦੁਖ ਕੋਈ ਕੀ ਜਾਣੇ
ਹੁਣ ਫੇਰ ਫੁੱਟ ਪਈ ਤੇਰੇ ਪੁੱਤਾਂ ਵਿਚ
ਕੋਈ ਮਹਿਲਾਂ ਵਿਚ ਕੋਈ ਮੈਦਾਨਾਂ ਵਿੱਚ
ਕੁਝ ਪੁੱਤ ਰਾਜਸੀ-ਝੰਡੇ ਦੀ ਠੰਡੀ ਛਾਂ ਮਾਣ ਰਹੇ
ਕਿਸਾਨ ਪੁੱਤ ਮਿੱਟੀ ਮੈਦਾਨਾਂ ਦੀ ਛਾਣ ਰਹੇ
ਪੁੱਤਾਂ ਦੀ ਫੁੱਟ ਤਾਂ ਹੁੰਂਦੇ ਨੇ ਰਿਸ਼ਤੇ ਜ਼ਖ਼ਮ
ਇਹ ਜ਼ਖ਼ਮੇ-ਦਰਦ ਤੂੰ ਹੀ ਜਾਣੇ
ਇਹ ਤੇਰਾ ਦਰਦ ਕੋਈ ਕੀ ਜਾਣੇ
ਮੇਰੇ ਦੇਸ਼, ਚਿੱਠੀ ਲਿਖ ਕਿਸੇ ਲਿਖਾਰੀ ਨੂੰ
ਅਤੇ ਜਾਂ ਫਿਰ ਕਿਸੇ ਭਿਖਾਰੀ ਨੂੰ
ਚਿੱਠੀ ਲਿਖ ਵੀਰ ਭਗਤ ਸਿੰਘ ਨੂੰ
ਅਪਣੇ ਰੋਗਾਂ ਦੀ ਪੁੱਛ ਦਵਾ
ਫਾਂਸੀ ਦੀ ਘੋੜੀ ਉਹ ਚੜਿਆ
ਕੋਈ ਮੇਰੇ ਵਰਗਾ ਕੀ ਜਾਣੇ
ਮੇਰੇ ਦੇਸ਼ ਦੁਖੀ ਕਿੰਨਾ ਤੂੰ ਰਿਹਾ
ਇਹ ਤੇਰਾ ਦੁਖ ਤੂੰ ਹੀ ਜਾਣੇ
ਇਹ ਤੇਰਾ ਦੁਖ ਕੋਈ ਕੀ ਜਾਣੇ
ਕਿ੍ਸ਼ਨਾ ਸ਼ਰਮਾ ਸੰਗਰੂਰ
Previous articleਕੇਜਰੀਵਾਲ ਦੀ ਬਾਘਾ ਪੁਰਾਣਾ ਫੇਰੀ ਇਤਿਹਾਸਕ ਸਿੱਧ ਹੋਵੇਗੀ :ਭੁੱਲਰ.
Next articleਵਕੀਲ ਬਾਠ ਬਣੇ ਬਾਰ ਕੌਸਲ ਚੰਡੀਗੜ ਦੇ ਵਿਜ਼ੀਲੈਂਸ ਕਮੇਟੀ ਮੈਂਬਰ।