ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਜਦ ਤੱਕ ਉਹ ਜ਼ਿੰਦਾ ਹੈ, ਉਦੋਂ ਤੱਕ ਬੰਗਾਲ ’ਚ ਨਾਗਰਿਕਤਾ (ਸੋਧ) ਕਾਨੂੰਨ ਲਾਗੂ ਨਹੀਂ ਹੋਵੇਗਾ। ਤ੍ਰਿਣਮੂੁਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਕਿਹਾ ਕਿ ਕੋਈ ਵੀ ਦੇਸ਼ ਵਾਸੀਆਂ ਦੇ ਨਾਗਰਿਕਤਾ ਦੇ ਅਧਿਕਾਰ ਨੂੰ ਖੋਹ ਨਹੀਂ ਸਕਦਾ। ਉਨ੍ਹਾਂ ਨੇ ਵਿਵਾਦਤ ਨਾਗਰਿਕਤਾ (ਸੋਧ) ਕਾਨੂੰਨ ਖ਼ਿਲਾਫ਼ ਦੇਸ਼ ਭਰ ’ਚ ਚੱਲ ਰਹੇ ਵਿਦਿਆਰਥੀਆਂ ਦੇ ਅੰਦੋਲਨ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਉਹ 18 ਸਾਲ ਦੀ ਉਮਰ ’ਚ ਸਰਕਾਰ ਚੁਣਨ ਲਈ ਵੋਟਾਂ ਪਾਉਣ, ਪਰ ਉਨ੍ਹਾਂ ਨੂੰ ਵਿਰੋਧ ਦਾ ਅਧਿਕਾਰ ਨਾ ਦਿੱਤਾ ਜਾਵੇ। ਮਮਤਾ ਨੇ ਕਿਹਾ, ‘‘ਜਦ ਤੱਕ ਮੈਂ ਜ਼ਿੰਦਾ ਹਾਂ ਉਦੋਂ ਤੱਕ ਬੰਗਾਲ ’ਚ ਨਾਗਰਿਕਤਾ (ਸੋਧ) ਕਾਨੂੰਨ ਲਾਗੂ ਨਹੀਂ ਹੋਵੇਗਾ। ਕੋਈ ਵੀ ਦੇਸ਼ ਜਾਂ ਸੂਬਾ ਛੱਡ ਕੇ ਨਹੀ ਜਾਵੇਗਾ। ਬੰਗਾਲ ’ਚ ਕੋਈ ਵੀ ਹਿਰਾਸਤੀ ਕੇਂਦਰ ਨਹੀਂ ਬਣੇਗਾ।’’ ਉਨ੍ਹਾਂ ਕਿਹਾ, ‘‘ਵਿਦਿਆਰਥੀ ਕਾਲੇ ਕਾਨੂੰਨ ਦਾ ਵਿਰੋਧ ਕਿਉਂ ਨਹੀਂ ਕਰ ਸਕਦੇ? ਕੇਂਦਰ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਖ਼ਿਲਾਫ਼ ਕਾਰਵਾਈ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਯੂਨੀਵਰਸਿਟੀਆਂ ’ਚੋਂ ਕੱਢ ਰਿਹਾ ਹੈ।’’
HOME ਮੇਰੇ ਜਿਊਂਦਿਆਂ ਬੰਗਾਲ ’ਚ ਸੀਏਏ ਲਾਗੂ ਨਹੀਂ ਹੋਵੇਗਾ: ਮਮਤਾ ਬੈਨਰਜੀ