ਮੇਰੀ ਮਾਂ

ਨਮਨਪ੍ਰੀਤ ਕੌਰ

(ਸਮਾਜ ਵੀਕਲੀ)

ਰੱਬ ਦਾ ਦੂਜਾ ਰੂਪ ਹੈ ਮੇਰੀ ਮਾਂ,
ਪਿਆਰ ਦਾ ਸਾਗਰ ਹੈ ਮੇਰੀ ਮਾਂ,
ਮੇਰੀ ਖੁਸ਼ੀ ਦਾ ਖਜ਼ਾਨਾ ਹੈ ਮੇਰੀ ਮਾਂ,
ਮੇਰੇ ਦੁੱਖਾਂ ਦੀ ਦਵਾਈ ਹੈ ਮੇਰੀ ਮਾਂ,
ਮੇਰੀ ਮਾਂ ਮੇਰੀ ਪਿਆਰੀ ਮਾਂ।
ਮੇਰੀ ਗਲਤੀ ਤੇ ਮੈਨੂੰ ਝਿੜਕੇ ਮੇਰੀ ਮਾਂ,
ਮੇਰੀ ਸ਼ਾਬਾਸ਼ੀ ਤੇ ਲਾਡ ਕਰੇ ਮੇਰੀ ਮਾਂ,
ਮੇਰੀ ਪਰੇਸ਼ਾਨੀ ‘ਚ ਨਾਲ ਖੜੇ ਮੇਰੀ ਮਾਂ,
ਮੇਰੀ ਹਰ ਬਿਪਤਾ ਨਾਲ ਲੜੇ ਮੇਰੀ ਮਾਂ,
ਮੇਰੀ ਮਾਂ ਮੇਰੀ ਪਿਆਰੀ ਮਾਂ।
ਕੰਮ ਤੋਂ ਜਦੋਂ ਲੇਟ ਘਰ ਆਵਾਂ ਤਾਂ ਫਿਕਰ ਕਰੇ ਮੇਰੀ ਮਾਂ,
ਮੈਂ ਕੁਝ ਨਾ ਖਾਵਾਂ ਤਾਂ ਹੱਥ ‘ਚ ਥਾਲੀ ਲੈ ਖੜੇ ਮੇਰੀ ਮਾਂ,
ਮੈਨੂੰ ਰੀਝਾਂ ਨਾਲ ਪੜ੍ਹਾਵੇ ਮੇਰੀ ਮਾਂ,
ਮੇਰੇ ਸੁਪਨਿਆਂ ਨੂੰ ਖੰਭ ਲਗਾਵੇ ਮੇਰੀ ਮਾਂ,
ਮੇਰੀ ਮਾਂ ਮੇਰੀ ਪਿਆਰੀ ਮਾਂ।
ਨਮਨਪ੍ਰੀਤ ਕੌਰ 
ਪਿੰਡ ਕਿਸ਼ਨਪੁਰਾ 
ਜ਼ਿਲ੍ਹਾ ਲੁਧਿਆਣਾ 
ਫੋਨ ਨੰਬਰ 9876172767
Previous articleਛਪਣ ਤੋਂ ਪਹਿਲਾਂ ਤੇ ਬਾਅਦ !
Next articleਅੱਕੇ ਤੇ ਥੱਕੇ ਲੋਕ ਕੀ ਕਰਨ?