(ਸਮਾਜ ਵੀਕਲੀ)
ਮਾਤਾ, ਭੈਣ, ਚਾਚੀ ਜਾਂ ਤਾਈ।
ਮਾਮੀ, ਮਾਸੀ ਜਾਂ ਭਰਜਾਈ।
ਭੂਆ, ਸੱਸ, ਦਾਦੀ ਜਾਂ ਸਾਲੀ।
ਨਾਨੀ, ਭਾਬੀ ਜਾਂ ਘਰਵਾਲ਼ੀ।
ਸੀਗੀ ਸਭ ਤੋਂ ਪਹਿਲਾਂ ਕੀ ?
?????????????????
ਧੀ ਸੀ ਭੋਲ਼ਿਉ ਧੀ!
ਸਭ ਤੋਂ ਪਹਿਲਾਂ ਸੀਗੀ ਧੀ।
ਆਹ ਜੋ ਪੁੱਤ, ਭਤੀਜੇ, ਭਾਈ।
ਬਾਪੂ, ਦਾਦੇ, ਸਹੁਰੇ, ਜਵਾਈ।
ਮਾਮੇ, ਮਾਸੜ, ਚਾਚੇ, ਤਾਏ।
ਕੀ ਸਭ ਉਤਰ ‘ਸਮਾਨੋ ਆਏ।
ਜਾਂ ਫਿਰ ਪੈਦਾ ਕੀਤੇ ਕੀਹਨੇ ?
??????????????????
ਧੀ ਨੇ ਭੋਲ਼ਿਉ ਧੀ ਨੇ।
ਕਿਸੇ ਦੀ ਧੀ ਨੇ ਭੋਲ਼ਿਉ ਧੀ ਨੇ।
ਬੇਸ਼ੱਕ ਗੱਲ ਰਣਬੀਰ ਦੀ ਨਿੱਕੀ।
ਪਰ ਨਾ ਕੱਚੀ ਜਾਂ ਫਿਰ ਫਿੱਕੀ।
ਆਉ ਸਮਝੀਏ ਤੇ ਸਮਝਾਈਏ।
ਧੀ ਤੇ ਪੁੱਤ ਦਾ ਫ਼ਰਕ ਮਿਟਾਈਏ।
ਦੋਵਾਂ ਨੂੰ ਖੁਸ਼ੀ ਨਾਲ਼ ਅਪਣਾਈਏ।
ਬਰਾਬਰ ਮੋਹੀਏ ਲਾਡ ਲਡਾਈਏ।
ਬੇਸ਼ੱਕ ਝਿੜਕੀਏ ਤੇ ਸਮਝਾਈਏ।
ਪਰ ਨਾ ਫ਼ਰਕ ਰੱਤਾ ਨਾ ਪਾਈਏ।
ਪਰ ਨਾ ਫ਼ਰਕ…………….. ।
ਰਣਬੀਰ ਕੌਰ ਬੱਲ
ਯੂ.ਐੱਸ.ਏ
+15108616871