ਮੇਰੀ ਕੌਮ ਪਿੱਛੇ ਹੀ ਜਾ ਰਹੀ

(ਸਮਾਜ ਵੀਕਲੀ)

ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਕੌਮ ਜਾਂਦੀ ਹੈ ਭੱਜੀ ਵੱਲ ਨੀਵੇਂ ਨਿਘਾਰਾਂ ਹੁਣ
ਪਖੰਡੀ ਡੇਰਿਆਂ ਤੇ ਲੰਬੀਆਂ ਨੇ ਕਤਾਰਾਂ ਹੁਣ
ਸ਼ੇਰਾਂ ਨੂੰ ਮੂਹਰੇ ਲਾ ਲਿਆ ਗਧੇ ਗਵਾਰਾਂ ਹੁਣ
ਘੁਣ ਵਾਂਙੂ ਆਪ ਹੀ ਆਪਣੇ ਨੂੰ ਖਾਹ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਕਿਓਂ ਤੁਰੇ ਫਿਰਦੇ ਮਗਰ ਨਚਾਰਾਂ ਹੁਣ
ਘੇਰੇ ਪਾ ਲਿਆ ਸਾਨੂੰ ਸਾਰੇ ਵਿਕਾਰਾਂ ਹੁਣ
ਮਾਰ ਲਿਆ ਸਾਨੂੰ ਸਾਡੇ ਆਪਣੇ ਹੀ ਅਹੰਕਾਰਾਂ ਹੁਣ
ਘੁਣ ਵਾਂਙੂ ਆਪ ਹੀ ਆਪਣੇ ਨੂੰ ਖਾਹ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਆਉਂਦਾ ਨੀ ਕਰਨਾ ਪਿਆਰ ਨਾਲ ਹਥਿਆਰਾਂ ਹੁਣ
ਇਸੇ ਕਰਕੇ ਭਜਾ ਲਿਆ ਮੂਹਰੇ ਸਾਨੂੰ ਸਰਕਾਰਾਂ ਹੁਣ
ਮਾਰ ਲਿਆ ਸਾਨੂੰ ਸਾਡੇ ਆਪਣੇ ਹੀ ਪਰਚਾਰਾਂ ਹੁਣ
ਘੁਣ ਵਾਂਙੂ ਆਪ ਹੀ ਆਪਣੇ ਨੂੰ ਖਾਹ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਇਕ ਮਾਰ ਲਿਆ ਸਾਨੂੰ ਧਰਮ ਦੇ ਠੇਕੇਦਾਰਾਂ ਹੁਣ
ਮਾਰ ਲਿਆ ਸਾਨੂੰ ਜਾਤਾਂ ਪਾਤਾਂ ਦੇ ਸਰੋਕਾਰਾਂ ਹੁਣ
ਮਾਰਿਆ ਸਾਨੂੰ ਸਾਡੇ ਵਿੱਚ ਭੇਖੀ ਬਣੇ ਗਦਾਰਾਂ ਹੁਣ
ਘੁਣ ਵਾਂਙੂ ਆਪ ਹੀ ਆਪਣੇ ਨੂੰ ਖਾਹ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਨਾਗ ਵਾਂਗ ਆਪਣਿਆਂ ਨੂੰ ਮਾਰੀਏ ਫੂੰਕਾਰਾਂ ਹੁਣ
ਆਪਣਿਆਂ ਤੇ ਹੀ ਚੁੱਕ ਲਈਆਂ ਤਲਵਾਰਾਂ ਹੁਣ
ਸਿੱਖ ਹੀ ਲਾਹੀ ਜਾਂਦੇ ਨੇ ਸਿੱਖ ਦੀਆਂ ਦਸਤਾਰਾਂ ਹੁਣ
ਘੁਣ ਵਾਂਙੂ ਆਪ ਹੀ ਆਪਣੇ ਨੂੰ ਖਾਹ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਭੁੱਲ ਗਏ ਹਾਂ ਗੁਰੂ ਨਾਨਕ ਦੀਆਂ ਵੀਚਾਰਾਂ ਹੁਣ
ਨਹੀਂ ਰਿਹਾ ਰਹਿਤਾਂ ਵਾਲਾ ਉਹ ਪਣ ਨਿਆਰਾ ਹੁਣ
ਛੱਡ ਕਾਹਤੋਂ ਲਿੱਖਦਾ ਆਪਣੀਆਂ ਗਲਤੀਆਂ ਸਿੰਘਦਾਰਾਂ ਹੁਣ
ਘੁਣ ਵਾਂਙੂ ਆਪ ਹੀ ਆਪਣੇ ਨੂੰ ਖਾਹ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ
ਮੇਰੀ ਕੌਮ ਪਿੱਛੇ ਹੀ ਜਾ ਰਹੀ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਓ .ਡੀ. ਐੱਲ ਅਧਿਆਪਕਾਂ ਦੀ ਪੁਕਾਰ “
Next articleਕਵਿਤਾ