ਮੇਘਨ ਦੇ ਪਿਤਾ ਵੱਲੋਂ ਧੀ ਨਾਲ ਵਿਗੜੇ ਰਿਸ਼ਤਿਆਂ ਬਾਰੇ ਖੁਲਾਸਾ ਕਰਨ ਦੀ ਧਮਕੀ

ਲਾਸ ਏਂਜਲਸ (ਸਮਾਜ ਵੀਕਲੀ): ਮੇਘਨ ਮਰਕਲ ਦੇ ਪਿਤਾ ਥੌਮਸ ਮਰਕਲ ਨੇ ਧਮਕੀ ਦਿੱਤੀ ਹੈ ਕਿ ਉਹ ਐਤਵਾਰ ਨੂੰ ਆਪਣੀ ਇੱਕ ਇੰਟਰਵਿਊ ਦੌਰਾਨ ਧੀ ਨਾਲ ਵਿਗੜੇ ਰਿਸ਼ਤਿਆਂ ਬਾਰੇ ਖੁਲਾਸਾ ਕਰ ਦੇਣਗੇ। ਥੌਮਸ ਨੇ ਇਹ ਦਾਅਵਾ 13 ਜੂਨ ਨੂੰ ਅਮਰੀਕੀ ਟੈਲੀਵਿਜ਼ਨ ਸਮਾਚਾਰ ਮੈਗਜ਼ੀਨ ਸ਼ੋਅ ‘60 ਮਿੰਟਜ਼’ ’ਤੇ ਪ੍ਰਸਾਰਿਤ ਹੋਣ ਵਾਲੀ ਇੰਟਰਵਿਊ ਦੇ ਇੱਕ ਟੀਜ਼ਰ ਕਲਿੱਪ ਵਿੱਚ ਕੀਤਾ ਹੈ। ਇਤਫਾਕਨ, ਇਹ ਇੰਟਰਵਿਊ 4 ਜੂਨ ਨੂੰ ਮੇਘਨ ਦੇ ਦੂਜੇ ਬੱਚੇ ਲਿਲਿਬੇਟ ਦੇ ਜਨਮਦਿਨ ਦੌਰਾਨ ਲਈ ਗਈ ਹੈ।

ਰਿਪੋਰਟ ਮੁਤਾਬਕ, ਹਾਲੀਵੁੱਡ ਦੇ ਸਾਬਕਾ ਲਾਈਟਿੰਗ ਡਾਇਰੈਕਟਰ ਥੌਮਸ ਨੂੰ ਸ਼ੋਅ ਦੇ ਟ੍ਰੇਲਰ ਦੌਰਾਨ ਕਹਿੰਦਿਆਂ ਵੇਖਿਆ ਗਿਆ ਹੈ ਕਿ, ‘‘ਤੁਸੀਂ ਕਿਉਂ ਪਰਿਵਾਰਕ ਝਗੜੇ ਜਨਤਕ ਕਰਨਾ ਚਾਹੁੰਦੇ ਹੋ? ਇਹ ਪਹਿਲੀ ਵਾਰ ਹੈ ਜਦੋਂ ਮੈਂ ਇਨ੍ਹਾਂ ਚੀਜ਼ਾਂ ’ਤੇ ਚਰਚਾ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਅਜੇ ਤੱਕ ਸਮਝ ਨਹੀਂ ਸਕਿਆ ਕਿ ਉਸ ਨੇ ਆਪਣੀ ਧੀ ਨਾਲ ‘ਬਹੁਤ ਵਧੀਆ ਰਿਸ਼ਤੇ’ ਵਿੱਚ ਕੁੜੱਤਣ ਕਿਵੇਂ ਪੈਦਾ ਕਰ ਲਈ।’’ ਮੇਘਨ ਨੇ 2018 ਵਿੱਚ ਪ੍ਰਿੰਸ ਹੈਰੀ ਨਾਲ ਵਿਆਹ ਕਰਵਾਇਆ ਸੀ, ਪਰ ਥੌਮਸ ਕਥਿਤ ਤੌਰ ’ਤੇ ਆਪਣੇ ਸ਼ਾਹੀ ਦਾਮਾਦ ਜਾਂ ਪੋਤੇ- ਪੋਤੀ ਆਰਚੀ ਤੇ ਲਿਲਿਬੇਟ ਨੂੰ ਅਜੇ ਤੱਕ ਨਹੀਂ ਮਿਲਿਆ। ਉਹ ਕਹਿੰਦਾ ਹੈ, ‘‘ਮੈਨੂੰ ਬਹੁਤ ਨਿਰਾਸ਼ਾ ਹੋਵੇਗੀ ਕਿ ਜੇ ਮੈਨੂੰ ਆਪਣੀ ਪੋਤੀ ਨੂੰ ਗੋਦੀ ਚੁੱਕਣ ਦਾ ਮੌਕਾ ਨਾ ਮਿਲਿਆ।’’

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਤਨੀ ਨੇ ਪ੍ਰੇਮੀ ਨਾਲ ਰਲ ਕੇ ਪਤੀ ਦਾ ਕਤਲ ਕੀਤਾ
Next articleਚੀਨ ਦੇ ਖੋਜਕਾਰਾਂ ਨੂੰ ਚਮਗਾਦੜਾਂ ’ਚ ਕਰੋਨਾਵਾਇਰਸ ਦਾ ਨਵਾਂ ਰੂਪ ਮਿਲਿਆ