ਮੁੰਬਈ- ਇਥੇ 1993 ’ਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਜਲੀਸ ਅਨਸਾਰੀ, ਜੋ ਪੈਰੋਲ ਦੌਰਾਨ ‘ਲਾਪਤਾ’ ਹੋ ਗਿਆ ਸੀ, ਨੂੰ ਪੁਲੀਸ ਨੇ ਕਾਨਪੁਰ (ਉੱਤਰ ਪ੍ਰਦੇਸ਼) ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁੰਬਈ ਦਾ ਵਸਨੀਕ ਅਨਸਾਰੀ (68) ਰਾਜਸਥਾਨ ਜੇਲ੍ਹ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ। ਉਸ ਨੂੰ ਮਹਾਰਾਸ਼ਟਰ ਦੇ ਅਤਿਵਾਦ ਵਿਰੋਧੀ ਦਸਤੇ ਅਤੇ ਉੱਤਰ ਪ੍ਰਦੇਸ਼ ਦੀ ਵਿਸ਼ੇਸ਼ ਟਾਸਕ ਫੋਰਸ ਨੇ ਸਾਂਝੀ ਕਾਰਵਾਈ ਦੌਰਾਨ ਫੜਿਆ ਹੈ। ਡਾਕਟਰ ਬੰਬ ਵਜੋਂ ਜਾਣੇ ਜਾਂਦੇ ਅਨਸਾਰੀ ’ਤੇ ਦੇਸ਼ ’ਚ 52 ਤੋਂ ਵੱਧ ਬੰਬ ਧਮਾਕਿਆਂ ’ਚ ਸ਼ਾਮਲ ਹੋਣ ਦਾ ਸ਼ੱਕ ਹੈ। ਉਹ 21 ਦਿਨ ਦੀ ਪੈਰੋਲ ’ਤੇ ਸੀ ਪਰ ਵੀਰਵਾਰ ਸਵੇਰੇ ‘ਲਾਪਤਾ’ ਹੋ ਗਿਆ ਸੀ। ਉਸ ਨੇ ਸ਼ੁੱਕਰਵਾਰ ਸ਼ਾਮ ਤੱਕ ਅਜਮੇਰ ਸੈਂਟਰਲ ਜੇਲ੍ਹ ’ਚ ਪਹੁੰਚਣਾ ਸੀ।
INDIA ਮੁੰਬਈ ਬੰਬ ਧਮਾਕਿਆਂ ਦਾ ‘ਲਾਪਤਾ’ ਦੋਸ਼ੀ ਕਾਨਪੁਰ ਤੋਂ ਗ੍ਰਿਫ਼ਤਾਰ