(ਸਮਾਜ ਵੀਕਲੀ)
ਕਈ ਦਿਨ ਹੋ ਗਏ ਨੇ ਸਾਨੂੰ ਸਮੂਹਿਕ ਛੁੱਟੀਆਂ ਲਈਆਂ ਨੂੰ
ਮੁਲਾਜਿਮ ਵਿਹਲੇ ਖਾਂਦੇ ਆ ਹੋਣਾ ਵਹਿਮ ਭਰਮ ਕਈਆਂ ਨੂੰ
ਡੀ. ਸੀ. ਦਫ਼ਤਰਾਂ ਚ ਕਲੈਰੀਕਲ ਵਕੈਂਸੀ ਇੱਕ ਹਜਾਰ ਜੀ
ਬੇਨਤੀ ਆ ਘਰ ਘਰ ਨੌਕਰੀ ਹੁਣ ਤੁਸੀਂ ਦੇਵੋ ਸਰਕਾਰ ਜੀ …..
ਕਈ ਹੋਣੇ ਸੋਚਦੇ ਕਿਹੜੀ ਗੱਲੋਂ ਦੋਸਤੋ ਸਬ ਤਹਿਸੀਲਾਂ ਬੰਦ ਨੇ
ਅੱਜ ਥੋਨੂੰ ਦੱਸਦੇ ਆਂ ਮੁਲਾਜਮਾਂ ਦੀਆਂ ਮੰਗਾਂ ਕੁੱਝ ਕੁ ਚੰਦ ਨੇ
ਡੀ. ਸੀ. ਦਫ਼ਤਰ ਦੇ ਸੀਨੀਅਰ ਸਹਾਇਕ ਜੋ ਟੈਸਟ ਪਾਸ ਆ
ਲਗਾ ਦੇਵੋ ਨਾਇਬ ਤਹਿਸੀਲਦਾਰ ਸਾਨੂੰ ਇਹ ਪੂਰੀ ਆਸ ਆ…..
ਕੁੱਝ ਕੁ ਮੰਗਾਂ ਤਾਂ ਜੀ ਸਾਰੇ ਹੀ ਮੁਲਾਜਮਾਂ ਦੀਆਂ ਨੇ ਸਾਂਝੀਆਂ
ਨਵੀਂ ਭਰਤੀ ਕਿਉਂ ਰੱਖਦੇ ਹੋ ਪੂਰੀਆਂ ਤਨਖ਼ਾਹਾਂ ਤੋਂ ਵਾਂਝੀਆਂ
ਪਰਖ ਸਮੇਂ ਜੇਕਰ ਕੰਮ ਪੂਰਾ ਤਾਂ ਤਨਖਾਹ ਪੂਰੀ ਦੇਣੀ ਚਾਹੀਦੀ
ਜਦੋਂ ਬੇਗਾਨੇ ਵਰਤੀਏ ਵਾਂਗ ਬਲਦਾਂ ਫੇਰ ਦੇਣੀ ਚੂਰੀ ਚਾਹੀਦੀ…..
ਅਸੀਂ ਇੱਥੇ ਦੇਖਿਆ ਹੈ ਅਵੱਲਾ ਹੀ ਕਾਨੂੰਨ ਸਾਡੇ ਦੇਸ਼ ਦਾ
ਸਾਡੇ ਕੋਲ ਸ਼ਬਦ ਨਹੀਉਂ ਇਸ ਵੱਖਰੇ ਨਜਾਰੇ ਕੀਤੇ ਪੇਸ਼ ਦਾ
ਸਾਰੀ ਉਮਰ ਕਰ ਨੌਕਰੀ ਮੁਲਾਜਿਮ ਪੈਨਸ਼ਨ ਤੋਂ ਰਹੇ ਵਾਂਝਦਾ
ਤੇ ਬੰਦਾ ਜਿੰਨੀ ਵੇਰ ਬਣੇ ਵਿਧਾਇਕ ਓਹਨੀ ਵੇਰ ਪੈਨਸ਼ਨ ਮਾਂਜਦਾ…..
ਇੱਕ ਮੰਗ ਸਾਡੀ ਛੇਵਾਂ ਪੇ ਕਮਿਸ਼ਨ ਲਾਗੂ ਕਰਵਾਉਣ ਦੀ ਹੈ
ਅਤੇ ਡੀ. ਏ. ਦੀਆਂ ਕਿਸ਼ਤਾਂ ਸਮੇਤ ਏਰੀੲਰ ਦਵਾਉਣ ਦੀ ਹੈ
ਜਿਹੜੇ ਸਾਲਾਂ ਤੋਂ ਨੇ ਕੱਚੇ ਮੁਲਾਜਿਮ ਰੈਗੂਲਰ ਉਹ ਕਰ ਦੇਵੋ ਜੀ
ਵਾਅਦਿਆਂ ਨੂੰ ਕਰ ਵਫ਼ਾ ਸਭਨਾਂ ਦੇ ਦੁੱਖੜੇ ਤੁਸੀਂ ਹਰ ਦੇਵੋ ਜੀ…..
ਇੱਕ ਵਿਕਾਸਾਂ ਵਾਲਾ ਟੈਕਸ ਸੁਣੀਂਦਾ ਜੋ ਮੁਆਫ਼ ਹੋਣਾ ਚਾਹੀਦਾ
ਸਰਕਾਰੀ ਪੋਸਟਾਂ ਨੂੰ ਖ਼ਤਮ ਕਰਦਾ ਕਾਨੂੰਨ ਸਾਫ਼ ਹੋਣਾ ਚਾਹੀਦਾ
ਕਾਰਪੋਰੇਟ ਘਰਾਣਿਆਂ ਨੂੰ ਵਾੜੋ ਨਾ ਸਰਕਾਰੀ ਵਿਭਾਗਾਂ ਵਿੱਚ ਜੀ
ਤੁਸੀਂ ਦੇਖਿਉ ਜਨਰੇਸ਼ਨਾਂ ਨੇ ਰੁਲ ਜਾਣਾ ਫੇਰ ਦੁਰਭਾਗਾਂ ਵਿੱਚ ਜੀ…..
ਡੀ. ਸੀ. ਦਫ਼ਤਰ ਮਾਨਸਾ ਦੇ ਗੁਰਪਰਕਾਸ਼ ਦੀ ਏਹੀ ਅਰਜੋਈ ਆ
ਸਾਉਂਕੇ ਵਾਲਾ ਨਾਲ ਅੱਖਰਾਂ ਦੇ ਖੇਡ ਦੱਸੇ ਜੋ ਸਾਡੇ ਨਾਲ ਹੋਈ ਆ
ਹੋਰ ਮੰਗਦੇ ਨਾ ਸਾਡੀਆਂ ਇਹ ਮੰਗਾਂ ਕਰਦੋ ਪਰਵਾਨ ਸਰਕਾਰ ਜੀ
ਤਲਵਿੰਦਰ ਕਰੇ ਬੇਨਤੀ ਤੁਸੀਂ ਜਲਦੀ ਹੋਜੋ ਮੇਹਰਬਾਨ ਸਰਕਾਰ ਜੀ ……
ਲੇਖਕ: ਤਲਵਿੰਦਰ ਨਿੱਝਰ ਸਾਉਂਕੇ
ਪਿੰਡ: ਸਾਉਂਕੇ
9417386547
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly