ਮੁਫ਼ਤਖੋਰੀ

ਮੂਲ ਚੰਦ ਸ਼ਰਮਾ
(ਸਮਾਜ ਵੀਕਲੀ)
ਕਿਉਂਕਿ ਜਨਤਾ ਦਾ ਸੀ ਧਿਆਨ ਬਦਲ ‘ਤਾ,
ਮੌਜ ਲੱਗੀ ਸਰਕਾਰਾਂ ਨੂੰ  ।
ਇਸ ਮਹਾਂਮਾਰੀ ਨੇ ਸਭ ਤੋਂ ਵੱਡੀ ,
ਢਾਹ ਲਾ ‘ਤੀ ਅਖ਼ਬਾਰਾਂ ਨੂੰ ।
ਸਾਹਿਤ ਤਾਂ ਪੜ੍ਨਾ ਛੱਡ ਦਿੱਤਾ ਸੀ,
ਹੁਣ ਖ਼ਬਰਾਂ ਵੀ ਛਡਦੇ ਜਾਂਦੇ  ;
ਉੱਚ ਵਿੱਦਿਆ ਵੀ ਬਦਲ ਸਕੀ ਨਾ,
ਪੰਜਾਬੀਆਂ ਦਿਆਂ ਵਿਚਾਰਾਂ ਨੂੰ  ।
ਟੀ.ਵੀ ਉੱਤੇ ਫਟਾ ਫਟ ਦੀਆਂ  ,
ਖ਼ਬਰਾਂ ਵੇਖ ਕੇ ਸਾਰ ਲੈਂਦੇ  ;
ਕਹਿੰਦੇ ਨੇ ਗੱਲ ਬਰੀਫ਼ ਚਾਹੀਦੀ,
ਕੌਣ ਪੜੇ੍ ਵਿਸਥਾਰਾਂ ਨੂੰ  ।
ਗਿਣਤੀ ਦਿਨੋਂ ਦਿਨ ਘਟਦੀ ਜਾਂਦੀ,
ਪੀ.ਡੀ.ਐਫ ਵੀ ਬੰਦ ਕਰਾ ‘ਤੇ  ;
ਹੁਣ ਰੁਲ਼ਦੂ ਭਲਾਂ ਦੱਸੋ ਕੀ ਆਖੇ ,
ਮੁਫ਼ਤਖੋਰੀ ਦਿਆਂ ਬੀਮਾਰਾਂ ਨੂੰ  ।
            ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
Previous articleਕਿਸਾਨਾਂ ਦਾ ਮੋਰਚਾ ਬਨਾਮ ਮਨ ਕੀ ਬਾਤ
Next articleਸੋ ਕਿਉਂ ਮੰਦਾ ਆਖੀਐ