(ਸਮਾਜ ਵੀਕਲੀ)
ਪੱਕ ਕੇ ਤਿਆਰ ਹੋਈ ਫਸਲ ਕਿਸਾਨ ਦੀ,
ਹੁਣ ਮੀਂਹ ਕਿਓ ਜਾਵੇਂ ਪਾਈ ਓ ਰੱਬਾ ।
ਕਿਵੇਂ ਖੇਤਾਂ ਵਿੱਚ ਫਸਲ ਖਰਾਬ ਹੋਇ,
ਤੇ ਕੁਝ ਮੰਡੀਆਂ ਵਿੱਚ ਆਈ ਓ ਰੱਬਾ ।
ਤੂੰ ਛੇ ਮਹੀਨੇ ਦੀ ਕੀਤੀ ਕੱਤਰੀ ,
ਜਾਵੇਂ ਮਿੱਟੀ ਵਿੱਚ ਮਿਲਾਈ ਓ ਰੱਬਾ ।
ਹੱਥ ਜੋੜ ਦਵਿੰਦਰ ” ਅਰਜਾਂ ਕਰਦਾ,
ਕਹਿਰ ਕਿਓ ਜਾਨਾ ਢਾਈ ਓ ਰੱਬਾ ।
ਹੈ ਪਿਛਲਾ ਮੋੜਕੇ ਅੱਗੇ ਚੁੱਕਣਾ,
ਕਿਥੋਂ ਹੋਏਗੀ ਭਰਭਾਈ ਓ ਰੱਬਾ ।
ਕਿਰਤੀ ਦੀ ਉਮੀਦ ਤੇ ਫੇਰ ਕੇ ਪਾਣੀ,
ਜਾਨਾ ਏ ਬੋਝ ਵਧਾਈ ਓ ਰੱਬਾ ।
ੲਹਿ ਦੱਬੇ ਕੁਚਲੇ ਸ਼ਾਹੂਕਾਰਾਂ ਦੇ,
ਪਹਿਲਾਂ ਹੀ ਕਿਸਾਨ ਕਰਜਾਈ ਓ ਰੱਬਾ ।
ਹੱਥ ਜੋੜ ਦਵਿੰਦਰ ” ਅਰਜਾਂ ਕਰਦਾ,
ਕਹਿਰ ਕਿਓ ਜਾਨਾ ਢਾਈ ਓ ਰੱਬਾ ।
ਰਾਜ ਦਵਿੰਦਰ ਬਿਆਸ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly