ਮਿੱਠੜਾ ਕਾਲਜ ਵੱਲੋਂ ਪ੍ਰਕਾਸ਼ ਪੁਰਬ ਮੌਕੇ ਆਨਲਾਈਨ ਅੰਤਰ-ਕਾਲਜ ਭਾਸ਼ਣ ਪ੍ਰਤੀਯੋਗਤਾ ਆਯੋਜਿਤ

ਕੈਪਸ਼ਨ-ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਯੋਜਿਤ ਭਾਸ਼ਣ ਮੁਕਾਬਲਿਆਂ ਵਿਚ ਜੇਤੂ ਰਹੇ ਵਿਦਿਆਰਥੀ

ਮਿੱਠੜਾ ਕਾਲਜ ਵੱਲੋਂ ਪ੍ਰਕਾਸ਼ ਪੁਰਬ ਮੌਕੇ ਆਨਲਾਈਨ ਅੰਤਰ-ਕਾਲਜ ਭਾਸ਼ਣ ਪ੍ਰਤੀਯੋਗਤਾ ਆਯੋਜਿਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਵਿਖੇ ਅੰਤਰ ਕਾਲਜ ਭਾਸ਼ਣ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਉਕਤ ਪ੍ਰਤੀਯੋਗਤਾ ਵਿਚ 25 ਕਾਲਜਾਂ ਦੇ 73  ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਭਾਸ਼ਣ ਪ੍ਰਤੀਯੋਗਤਾ ਦਾ ਵਿਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ , ਬਾਣੀ, ਸ਼ਹਾਦਤ ਅਤੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਪਾਏ ਯੋਗਦਾਨ ਸੰਬੰਧੀ ਸੀ ।

ਉਕਤ ਪ੍ਰਤੀਯੋਗਤਾ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਜਲੰਧਰ ਦੀ ਬੀ ਕਾਮ ਭਾਗ – 3  ਦੀ ਵਿਦਿਆਰਥਣ ਹਰਸਨ ਸੋਹਲ ਅਤੇ ਖਾਲਸਾ ਕਾਲਜ  ਐਜੂਕੇਸ਼ਨ ਅੰਮ੍ਰਿਤਸਰ ਦੀ ਬੀ ਐਡ ਭਾਗ- ਦੂਜਾ ਦੀ ਵਿਦਿਆਰਥਣ ਕਿਰਨਬੀਰ ਕੌਰ ਨੇ ਸਾਂਝੇ ਤੌਰ ਉੱਤੇ ਪਹਿਲਾ ਸਥਾਨ ਪ੍ਰਾਪਤ ਕੀਤਾ । ਏ ਪੀ ਜੇ ਕਾਲਜ ਆਫ ਫਾਈਨ ਆਰਟਸ ਦੇ ਬੀ ਐੱਸ ਸੀ ਮਲਟੀਮੀਡੀਆ ਭਾਗ — 2 ਦੇ ਵਿਦਿਆਰਥੀ ਸੁਖਮਨ ਸਿੰਘ ਤੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ,ਮਿੱਠੜਾ  ਦੀ ਬੀ ਕਾਮ ਭਾਗ — 3 ਦੀ ਵਿਦਿਆਰਥਣ ਅਨੁਰੀਤ ਕੌਰ ਨੇ ਸਾਂਝੇ ਤੌਰ ਉੱਤੇ ਦੂਜਾ ਸਥਾਨ  ਅਤੇ ਸ਼ਾਂਤੀ ਦੇਵੀ ਆਰੀਆਂ ਮਹਿਲਾ ਕਾਲਜ ,ਦੀਨਾ ਨਗਰ ਦੀ  ਬੀ ਕਾਮ ਭਾਗ – 2 ਦੀ ਵਿਦਿਆਰਥਣ ਚੇਤਨਾ ਸੈਣੀ ਅਤੇ ਅਮਰਦੀਪ ਸਿੰਘ ਸ਼ੇਰਗਿੱਲ  ਮੈਮੋਰੀਅਲ ਕਾਲਜ ਮੁਕੰਦਪੁਰ ਦੀ ਬੀ ਬੀ ਏ ਭਾਗ  – 1 ਦੀ ਵਿਦਿਆਰਥਣ ਸ਼ਿਵਾਨੀ ਕੱਕੜ ਅਤੇ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀ ਬੀ ਏ ਭਾਗ– 3 ਦੀ ਵਿਦਿਆਰਥਣ ਗਗਨਜੋਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਮਿੱਠੜਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਦਲਜੀਤ ਸਿੰਘ ਖਹਿਰਾ ਨੇ ਜੇਤੂ ਰਹੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਭਾਸ਼ਣ ਮੁਕਾਬਲਿਆਂ ਰਾਹੀਂ ਆਪਣੇ ਇਤਹਾਸ ਨਾਲ ਜੁੜ ਰਹੇ ਹਨ।

ਉਕਤ ਭਾਸ਼ਣ ਮੁਕਾਬਲਿਆਂ ਦਾ ਸੰਚਾਲਨ ਪ੍ਰੋ ਪਰਮਜੀਤ ਕੌਰ ਅਤੇ ਪ੍ਰੋ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਹੋਇਆ।

Previous articleIMF chief urges policymakers to foster fair recovery
Next articleਸਤਲੁਜ ਦਰਿਆ ਵਿੱਚ ਆਏ ਹੜ੍ਹ ਦੌਰਾਨ ਪੰਜਾਬੀਆਂ ਵੱਲੋਂ ਇਕਜੁਟ ਹੋ ਕੀਤੀ ਸੇਵਾ ਲਈ ਕੀਤੀ ਸ਼ੁਕਰਾਨੇ ਦੀ ਅਰਦਾਸ