ਮਿੱਠੜਾ ਕਾਲਜ ਵਿਖੇ ਅੰਤਰ ਕਾਲਜ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ

ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 22 ਵੱਖ ਵੱਖ ਕਾਲਜਾਂ ਦੇ 79 ਵਿਦਿਆਰਥੀਆਂ ਨੇ ਲਿਆ ਭਾਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸ੍ਰੀ ਗੁਰੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪ੍ਰਬੰਧ ਤਹਿਤ ਚੱਲ ਰਹੇ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿਠੜਾ ਵਿਖੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਰ ਸਮੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਅੰਤਰ ਕਾਲਜ ਆਨਲਾਈਨ ਕੁਇਜ਼ ਮੁਕਾਬਲਾ ਕਰਵਾਇਆ ਗਿਆ । ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਦੇ ਜੀਵਨ ਬਾਣੀ ਸ਼ਹਾਦਤ ਅਤੇ ਸਿੱਖ ਧਰਮ ਵਿੱਚ ਉਨ੍ਹਾਂ ਦੇ ਯੋਗਦਾਨ ਸਬੰਧੀ ਪ੍ਰਸ਼ਨ ਪੁੱਛੇ ਗਏ ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਕਰਵਾਏ ਗਏ ਕੁਇਜ਼ ਮੁਕਾਬਲੇ ਵਿੱਚ 22 ਵੱਖ ਵੱਖ ਕਾਲਜਾਂ ਵਿੱਚ ਕੁੱਲ 79 ਵਿਦਿਆਰਥੀਆਂ ਨੇ ਭਾਗ ਲਿਆ।

ਜਿਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਰੋਟ ਜੈਮਲ ਸਿੰਘ ਦੀ ਐਮ ਏ ਦੀ ਵਿਦਿਆਰਥਣ ਨਿਸ਼ਾ ਰਾਣੀ ਤੇ ਬੀਬੀਏ ਡੀਏਵੀ ਕਾਲਜ ਅੰਮ੍ਰਿਤਸਰ ਦੀ ਐਮ ਏ ਪੰਜਾਬੀ ਤੀਜਾ ਸਮੈਸਟਰ ਦੀ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਕੋਦਰ ਦੀ ਐਮ ਏ ਪੰਜਾਬੀ ਪਹਿਲੇ ਸਮੈਸਟਰ ਦੀ ਹਰਪ੍ਰੀਤ ਅਤੇ ਸੇਲੀਨਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬੀ ਏ ਪੰਜਵਾਂ ਸਮੈਸਟਰ ਦੀ ਮਨਮੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ।

ਖ਼ਾਲਸਾ ਕਾਲਜ ਫਾਰ ਵਿਮੈਨ ਅੰਮ੍ਰਿਤਸਰ ਦੀ ਬੀ ਏ ਤੀਜਾ ਸਮੈਸਟਰ ਦੀ ਪਵਨਦੀਪ ਕੌਰ ਅਤੇ ਬੀ ਏ ਪੰਜਵਾਂ ਸਮੈਸਟਰ ਦੀ ਰਮਨਦੀਪ ਕੌਰ ਸਰੂਪ ਰਾਣੀ ਗੌਰਮਿੰਟ ਕਾਲਜ ਅੰਮ੍ਰਿਤਸਰ ਦੀ ਬੀ ਏ ਸਮੈਸਟਰ ਪੰਜਵਾਂ ਦੀ ਜਸ਼ਨਪ੍ਰੀਤ ਕੌਰ ਅਤੇ ਬੀ ਬੀ ਏ ਡੀ ਏ ਵੀ ਕਾਲਜ ਫਾਰ ਵਿਮੈਨ ਦੀ ਬੀ ਏ ਪੰਜਵਾਂ ਸਮੈਸਟਰ ਦੀ ਭਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ । ਕਾਲਜ ਦੇ ਪ੍ਰਿੰਸੀਪਲ ਡਾ ਦਲਜੀਤ ਸਿੰਘ ਖਹਿਰਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬੜੇ ਮਾਣ ਦੀ ਗੱਲ ਹੈ ਕਿ ਵਿਦਿਆਰਥੀ ਆਪਣੇ ਇਤਿਹਾਸ ਨਾਲ ਡੂੰਘੀ ਸਾਂਝ ਰੱਖਦੇ ਹਨ ਅਤੇ ਆਪਣੇ ਅਮੀਰ ਵਿਰਸੇ ਦਾ ਸਨਮਾਨ ਕਰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੇ ਹੀ ਸੁਨਹਿਰੀ ਇਤਿਹਾਸ ਦੀ ਰੱਖਿਆ ਕਰਨੀ ਹੈ ਤੇ ਇਸ ਵਿਰਾਸਤ ਨੂੰ ਆਉਣ ਵਾਲੀ ਪੀੜ੍ਹੀ ਨੂੰ ਸੌਂਪਣਾ ਹੈ। ਉਹ ਸਾਰੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੇਖ ਕੇ ਖੁਸ਼ ਹੋਏ ਤੇ ਪੂਰੇ ਪੰਜਾਬ ਵਿੱਚੋਂ ਵੱਖ ਵੱਖ ਵਿਦਿਆਰਥੀਆਂ ਦੇ ਭਰਵੇਂ ਹੁੰਗਾਰੇ ਦੀ ਸ਼ਲਾਘਾ ਕੀਤੀ। ਇਨ੍ਹਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਪ੍ਰੋ ਗੁਰਪ੍ਰੀਤ ਕੌਰ (ਮੁਖੀ ਕਾਮਰਸ ਵਿਭਾਗ) ਅਤੇ ਪ੍ਰੋ ਪਰਮਜੀਤ ਕੌਰ (ਮੁਖੀ ਸਾਇੰਸ ਵਿਭਾਗ) ਤੇ ਕੁਝ ਕੁਆਰਡੀਨੇਟਰ ਵਜੋਂ ਅਹਿਮ ਭੂਮਿਕਾ ਨਿਭਾਈ

Previous articleਬੁੱਤ ਦੀ ਕਹਾਣੀ
Next articleਜਵਾਨੀ ਨੂੰ ਜਾਗ