ਮਿੱਠੀ ਜ਼ਹਿਰ ਮਿਲਾਕੇ ਹੀਰਾਂ……

(ਸਮਾਜ ਵੀਕਲੀ)

ਬਹਾਰ ਆਉਣ ਤੋਂ ਪਹਿਲਾਂ ਕਦੇ ਨੀ ਕਲੀਆਂ ਫੁੱਟ ਦੀਆਂ।
ਪਤਝੜ ਮੌਸਮ ਸਿਖਰਾਂ ਤੇ ਵਾਰਦਾਤਾਂ ਹੋਈਆਂ ਲੁੱਟ ਦੀਆਂ।

ਵਕਤ ਦੀ ਮਾਰ ਬੂਰੀ ਹੈ, ਕਦ ਕਿਸੇ ਨੂੰ ਬੁੱਕਲ ਲੈ ਲਏ,
ਰਹਿ ਜਾਂਦੀਆਂ ਬੰਨੀਆਂ, ਬੰਨਾਈਆਂ ਘੜੀਆਂ ਗੁੱਟ ਦੀਆਂ।

ਕਹਿਣ ਦੀਆਂ ਬਸ ਗੱਲਾਂ ਨੇ, ਕੌਣ ਕਿਸੇ ਤੋਂ ਆਪ ਵਾਰੇ,
ਵੇਖ ਰਹੇ ਜਹਾਨ ਅੰਦਰ ਰਿਸ਼ਤੇ ਦੀਆਂ ਤੰਦਾਂ ਟੁੱਟ ਦੀਆਂ।

ਕਿਧਰੇ ਨਾ ਦਿਸ ਰਹੀ ਰੌਸ਼ਨੀ, ਛਾਇਆ ਹਨੇਰ ਅੰਬਰ ਤੇ,
ਪਿੱਠ ਕੋਈ ਨਾ ਥਾਪੜੇ, ਕੀਚੜ੍ਹ ਨੇ ਜੁਬਾਨਾਂ ਸੁੱਟ ਦੀਆਂ।

ਇਸ਼ਕ ਛਲਾਵੇ “ਬਾਛਲਾ” ਕੈਸਾ ਏਹ ਕਲਯੁਗ ਹੈ ਆਯਾ,
ਮਿੱਠੀ ਜ਼ਹਿਰ ਮਿਲਾਕੇ ਅੱਜਕਲ੍ਹ ਹੀਰਾਂ ਚੂਰੀ ਕੁੱਟ ਦੀਆਂ।

ਸਰਬਜੀਤ ਬਾਛਲ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਅੱਜ ਦੀ ਪੇਸ਼ਕਾਰੀ/ ਭਾਅ ਗੁਰਸ਼ਰਨ ਸਿੰਘ ਦੇ ਨਾਮ!