ਮਿੱਟੀ ਦਾ ਪੁਤਲਾ

(ਸਮਾਜ ਵੀਕਲੀ)

ਮਿੱਟੀ ਵਿੱਚ ਮਿੱਟੀ ਅੱਜ ਹੋਇਆ ਇਨਸਾਨ ਵੇ।
ਕੰਮ ਨਹੀਓਂ ਆਈ ਤੇਰੇ ਆਹ ਝੂਠੀ ਸ਼ਾਨ ਵੇ।
ਤੇਰੇ ਵਿੱਚ ਆਕੜ ਤੇ ਅੱਤਾਂ ਦਾ ਗਰੂਰ ਸੀ।
ਕੋਈ ਨਾ ਕੋਈ ਵੇ ਗੱਲ ਓਦੋਂ ਤਾਂ ਜਰੂਰ ਸੀ।
ਲਗਦਾ ਏ ਮਨਾ ਸਭ ਤੇਰਾ ਈ ਕਸੂਰ ਸੀ।

ਖਿਆਲਾਂ ਦੇ ਪਰਿੰਦਿਆਂ ਨੇ ਭਰੀਆਂ ਉਡਾਰੀਆਂ।
ਜ਼ਹਿਰੀ ਨਾਗਾਂ ਸੰਗ ਕੁਝ ਨਾਗਣਾ ਫੁੰਕਾਰੀਆਂ।
ਉਹ ਕਾਹਤੋਂ ਡੰਗਿਆ ਜੋ ਜਮਾਂ ਬੇਕਸੂਰ ਸੀ।
ਕੋਈ ਨਾ ਕੋਈ ਵੇ ਗੱਲ ਓਦੋਂ ਤਾਂ ਜਰੂਰ ਸੀ।
ਲਗਦਾ ਏ ਮਨਾਂ ਸਭ ਤੇਰਾ ਈ ਕਸੂਰ ਸੀ।

ਇੱਕ ਹੱਥ ਨਾਲ਼ ਕਦੋਂ ਵੱਜ ਦੀਆਂ ਤਾੜੀਆਂ।
ਮੂੰਹ ਦੇ ਚੁੱਲੇ ਸੇਕੀਆਂ ਤੇ ਚੋਪੜੀਆਂ ਰਾਹੜੀਆਂ।
ਲਾਟਾਂ ਛੱਡੀ ਜਾਂਦਾ ਤੇਰੇ ਮੁੱਖ ਦਾ ਤੰਦੂਰ ਸੀ।
ਕੋਈ ਨਾ ਕੋਈ ਵੇ ਗੱਲ ਓਦੋਂ ਤਾਂ ਜਰੂਰ ਸੀ।
ਲਗਦਾ ਏ ਮਨਾ ਸਭ ਤੇਰਾ ਈ ਕਸੂਰ ਸੀ।

ਖਿਆਲਾਂ ਵਾਲ਼ੀ ਜੰਗਾਂ ਵੇ ਤੂੰ ਜਿੱਤ ਜਿੱਤ ਹਾਰਿਆ।
ਆਇਆ ਕਿਹੜੇ ਕੰਮ ਨਾਹੀਂ ਸੋਚਿਆ ਵਿਚਾਰਿਆ।
ਧੰਨਿਆਂ ਜੇ ਛੱਡ ਏਥੋਂ ਜਾਣਾ ਬੜੀ ਦੂਰ ਸੀ।
ਕੋਈ ਨਾ ਕੋਈ ਵੇ ਗੱਲ ਓਦੋਂ ਤਾਂ ਜਰੂਰ ਸੀ।
ਲਗਦਾ ਏ ਮਨਾਂ ਸਭ ਤੇਰਾ ਈ ਕਸੂਰ ਵੇ।
ਕੋਈ ਨਾ ਕੋਈ ਵੇ ਗੱਲ ਓਦੋਂ ਤਾਂ ਜਰੂਰ ਸੀ।

ਧੰਨਾ ਧਾਲੀਵਾਲ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਮਾਲ ਦੀ ਆਦਤ
Next articleਵਰਡ