(ਸਮਾਜ ਵੀਕਲੀ)
ਬਿਨਾਂ ਮੰਗੇ ਮੈਨੂੰ ਸਭ ਮਿਲ ਗਿਆ,
ਰੱਬ ਵੀ ਨਾ ਜਾਣੇ ਮੈਨੂੰ ਰੱਬ ਮਿਲ,
ਪਤਾ ਨਾ ਲੱਗਾ ਕੀ ਕਦ ਮਿਲ ਗਿਆ,
ਰੱਬ ਵੀ ਨਾ ਜਾਣੇ ਮੈਨੂੰ ਰੱਬ ਮਿਲ,
ਪਲਾਂ ਵਿੱਚ ਸੁੱਖਾ ਦੀ ਬੋਛਾਰ ਹੋ ਗਈ,
ਖੁਸ਼ੀਆਂ ਮੇਰੀ ਬੇਸ਼ੁਮਾਰ ਹੋ ਗਈ,
ਸੱਚ ਹੀ ਜਾਣਾ ਮੈਨੂੰ ਸੱਚ ਮਿਲ ਗਿਆ,
ਰੱਬ ਵੀ ਨਾ ਜਾਣੇ ਮੈਨੂੰ ਰੱਬ ਮਿਲ ਗਿਆ
ਗੱਲ – ਗੱਲ ਵਿੱਚ ਕਰਾਂ ਜਿਕਰ ਸੱਜਣਾ ਦਾ,
ਹਰਦਮ ਸਤਾਵੇ ਫਿਕਰ ਸੱਜਣਾ ਦਾ,
ਤੇਰੇ ਖਿਆਲਾਂ ਨਾਲ ਮੇਰਾ ਖਿਆਲ ਮਿਲ ਗਿਆ,
ਰੱਬ ਵੀ ਨਾ ਜਾਣੇ ਮੈਨੂੰ ਰੱਬ ਮਿਲ ਗਿਆ
ਹੱਥ ਜੋੜ ਅਰਜ਼ ਕਰਾਂ ਮਾਲਕਾ ਤੇਰੇ ਅੱਗੇ,
ਜਾਨ ਤੋਂ ਪਿਆਰਿਆਂ ਨੂੰ ਤੱਤੀ ਵਾ ਨਾ ਲੱਗੇ,
ਲੈਣਾ ਕੀ ਦੁਨੀਆਂ ਤੋਂ ‘ਭੁਪਿੰਦਰ ‘ ਤੈਨੂੰ ਜੱਗ ਮਿਲ ਗਿਆ,
ਰੱਬ ਵੀ ਨਾ ਜਾਣੇ ਮੈਨੂੰ ਰੱਬ ਮਿਲ ਗਿਆ।।
ਭੁਪਿੰਦਰ ਕੌਰ,
ਪਿੰਡ ਥਲੇਸ਼, ਜਿਲ੍ਹਾ ਸੰਗਰੂਰ,
ਮੋਬਾਈਲ 6284310772