ਮਿਲਕਫੈੱਡ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਸਵਰਗੀ ਹਰਜਿੰਦਰ ਸਿੰਘ ਦੇ ਪਰਿਵਾਰ ਨੂੰ ਸੌਂਪਿਆ ਡੇਢ ਲੱਖ ਦਾ ਚੈੱਕ

ਹਰਜਿੰਦਰ ਸਿੰਘ ਮਿਲਕਫੈੱਡ ਦੇ ਇੱਕ ਮਿਹਨਤੀ ਵਰਕਰ ਸਨ -ਕੈਪਟਨ ਹਰਮਿੰਦਰ ਸਿੰਘ

 ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਮਿਲਕਫੈੱਡ ਪੰਜਾਬ ਵਿੱਚ ਸੇਵਾ ਨਿਭਾ ਰਹੇ ਹਰਜਿੰਦਰ ਸਿੰਘ ਭਾਗੋਰਾਈਆਂ ਸੁਲਤਾਨਪੁਰ ਲੋਧੀ ਦਾ ਬੀਤੇ ਦਿਨੀਂ  ਅਚਾਨਕ ਦਿਹਾਂਤ ਹੋ ਗਿਆ ਸੀ।   ਜਿਨ੍ਹਾਂ ਦੇ ਪਰਿਵਾਰ ਨੂੰ ਮਿਲਕਫੈੱਡ ਪੰਜਾਬ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਡੇਢ ਲੱਖ ਰੁਪਏ ਦਾ ਚੈੱਕ ਸੌਂਪਿਆ ਅਤੇ ਉਨ੍ਹਾਂ ਨੂੰ ਬਣਦਾ ਪੂਰਾ ਹੱਕ ਜਲਦੀ ਹੀ ਜਾਰੀ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ।

ਮਿਲਕਫੈੱਡ ਪੰਜਾਬ ਦੇ ਚੇਅਰਮੈਨ ਕੈਪਟਨ ਹਰਮਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੇ ਕਿਸੇ ਵੀ ਕਰਮਚਾਰੀ ਨੂੰ ਜੇਕਰ ਕੋਈ ਐਸੀ ਮੁਸ਼ਕਿਲ ਆਉਂਦੀ ਹੈ ਤਾਂ ਉਸ ਦੇ ਪਿੱਛੇ ਪਰਿਵਾਰ ਨੂੰ  ਜਿੱਥੇ ਆਰਥਿਕ ਮਦਦ ਦਿੱਤੀ ਜਾਂਦੀ ਹੈ। ਉੱਥੇ ਹੀ ਉਸ ਦਾ ਪੂਰਾ ਬਣਦਾ ਹੱਕ ਵੀ ਤੇ ਮਾਨ ਸਨਮਾਨ ਵੀ ਉਸ ਨੂੰ ਦਿੱਤਾ ਜਾਂਦਾ ਹੈ।

ਉਨ੍ਹਾਂ ਕਿਹਾ ਕਿ  ਹਰਜਿੰਦਰ ਸਿੰਘ ਭਾਗੋਅਰਾਈਆਂ ਬਹੁਤ ਹੀ ਮਿਹਨਤੀ ਵਰਕਰ ਸਨ। ਜਿਨਾਂ ਨੇ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ।  ਐਸੇ ਮਿਹਨਤੀ ਵਰਕਰ ਦੇ ਜਾਣ ਤੇ ਜਿੱਥੇ ਉਨ੍ਹਾਂ ਦੇ ਪਰਿਵਾਰ ਨੂੰ ਬਹੁਤ ਵੱਡਾ  ਘਾਟਾ ਪਿਆ ਹੈ। ਉੱਥੇ ਹੀ ਮਿਲਕਫੈੱਡ ਪੰਜਾਬ ਨੂੰ ਵੀ ਇਸੇ ਵਰਕਰਾਂ ਦੇ ਹਮੇਸ਼ਾਂ ਕਮੀ ਮਹਿਸੂਸ ਹੁੰਦੀ ਰਹੇਗੀ ।

ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਗੁਰਜੰਟ ਸਿੰਘ ਸੰਧੂ, ਗੁਰਨਾਮ ਸਿੰਘ ਡਾਇਰੈਕਟਰ ਮਿਲਕ ਯੂਨੀਅਨ ,ਜਗੀਰ ਸਿੰਘ ਤੀਰਥ ,ਸਿੰਘ ਅਮਰੀਕ ਸਿੰਘ ਆਦਿ ਹਾਜ਼ਰ ਸਨ ।

Previous articleਸਹੁੰ
Next article“ਕਹੀਆਂ…..।”