ਮਿਆਂਮਾਰ ਚੋਣਾਂ: ਸੂ ਕੀ ਦੀ ਪਾਰਟੀ ਵੱਲੋਂ ਬਹੁਮੱਤ ਦਾ ਦਾਅਵਾ

ਯੈਂਗੌਨ, (ਸਮਾਜ ਵੀਕਲੀ) : ਮਿਆਂਮਾਰ ਦੀ ਹਾਕਮ ਧਿਰ ਨੈਸ਼ਨਲ ਲੀਗ ਫਾਰ ਡੈਮੋਕਰੈਸੀ ਨੇ ਸੰਸਦੀ ਚੋਣਾਂ ’ਚ ਬਹੁਮੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪਾਰਟੀ ਦੇ ਤਰਜਮਾਨ ਮੋਨੀਵਾ ਆਂਗ ਸ਼ਿਨ ਨੇ ਕਿਹਾ ਕਿ ਊਹ 642 ’ਚੋਂ 322 ਸੀਟਾਂ ’ਤੇ ਜਿੱਤ ਹਾਸਲ ਕਰ ਰਹੇ ਹਨ। ਸ਼ਿਨ ਨੇ ਕਿਹਾ ਕਿ ਪਾਰਟੀ ਨੂੰ ਕੁੱਲ 377 ਸੀਟਾਂ ਮਿਲਣ ਦੀ ਆਸ ਹੈ ਅਤੇ ਊਹ ਸੱਤਾ ’ਤੇ ਕਾਬਜ਼ ਰਹਿਣਗੇ। ਊਂਜ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਸਾਰੇ ਨਤੀਜਿਆਂ ਦੇ ਐਲਾਨ ਨੂੰ ਇਕ ਹਫ਼ਤੇ ਤੱਕ ਦਾ ਸਮਾਂ ਲੱਗ ਸਕਦਾ ਹੈ। ਪਾਰਟੀ ਨੇ ਆਂਗ ਸਾਨ ਸੂ ਕੀ ਦੀ ਮਕਬੂਲੀਅਤ ਦਾ ਲਾਹਾ ਲੈਂਦਿਆਂ ਲੋਕਾਂ ਨੂੰ ਵੋਟਾਂ ਪਾਊਣ ਦੀ ਅਪੀਲ ਕੀਤੀ ਸੀ ਪਰ ਰੋਹਿੰਗੀਆ ਵਿਵਾਦ ਕਾਰਨ ਸੂ ਕੀ ਨੂੰ ਕੌਮਾਂਤਰੀ ਪੱਧਰ ’ਤੇ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

Previous articleਜੌਹਨਸਨ ਵੱਲੋਂ ਬ੍ਰਿਟਿਸ਼ ਇੰਡੀਅਨ ਆਰਮੀ ਦੇ ਜਵਾਨਾਂ ਨੂੰ ਸ਼ਰਧਾਂਜਲੀ
Next articleChanging trends sees Bihar BJP’s happiness return