(ਸਮਾਜ ਵੀਕਲੀ)
ਮਾੜੀ ਕਿਸਮਤ ਆ ਪੰਜਾਬ ਦੀ,
ਜੋ ਮਾੜੇ ਟੱਕਰੇ ਪਹਿਰੇਦਾਰ,
ਲੀਡਰ ਕਹਾਉਂਦੇ ਆਪਣੇ ਆਪ ਨੂੰ,
ਕਰਜਾ ਚੜਾ ਗਏ ਲੱਖ ਹਜ਼ਾਰ,
ਗੁਲਾਮੀ ਵਿੱਚ ਹੈ ਝੋਕ ਕੇ ਰੱਖ ਤਾ,
ਸੀ ਅਜ਼ਾਦ ਕਰਵਾਇਆ ਕੁਰਬਾਨੀਆਂ ਨਾਲ,
ਝੂਠੀਆਂ ਸ਼ੋਹਾਂ ਖਾ ਕੇ ਮੁੱਕਰਦੇ,
ਕਰਦੇ ਝੂਠੇ ਵਾਧੇ ਹਰ ਸਾਲ,
ਪਵਿੱਤਰ ਗੁਰਬਾਣੀ ਵੀ ਨਾ ਬਖ਼ਸ਼ਦੇ,
ਪੜਵਾ ਵਰਕੇ ਸੁੱਟ ਤੇ ਗਲੀ ਵਿਚਕਾਰ,
ਪੰਜ ਦਰਿਆਵਾਂ ਦੀ ਸੀ ਧਰਤੀ,
ਪਾਣੀ ਵੇਚਣ ਲਾ ਤਾ ਵਿੱਚ ਬਜ਼ਾਰ,
ਹਵਾ ਵਿੱਚ ਪ੍ਰਦੁਸ਼ਣ ਘੋਲ ਤਾ,
ਸਾਹਾਂ ਦੀ ਵੀ ਹੋਈ ਮਹਿੰਗੀ ਮਾਰ,
ਨਸ਼ਿਆਂ ਵਿੱਚ ਜਵਾਨੀ ਰੋਲਤੀ,
ਚੜੀ ਉਮਰੇ ਪੈ ਗਏ ਫੋਟੋਆਂ ਉੱਤੇ ਹਾਰ,
ਮਾੜੇ ਪ੍ਰਚਾਰ ਤੇ ਕੋਈ ਰੋਕ ਨਾ,
ਹੁੰਦਾ ਗੀਤਾਂ ਵਿੱਚ ਮੁਰੇ ਹੱਥਿਆਰ,
ਸਕੂਲ ਸਿੱਖਿਆ ਸਾਰੀ ਰੋਲ ਤੀ,
ਵੱਡੇ ਵਿਸ਼ਵ -ਵਿਦਿਆਲੇ ਹੋਏ ਲਚਾਰ,
ਥਾਂ-ਥਾਂ ਠੇਕੇ ਖੋਲ੍ਹੇ ਕੋਈ ਰੋਕ ਨਾ,
ਜੀਮ ਗ੍ਰਾਊਂਡ ਨੂੰ ਖਾ ਗਿਆ ਕਰੋਨਾ ਦਾ ਬੀਮਾਰ,
ਦਿਨ ਵਿੱਚ ਹੀ ਡਾਕੇ ਵੱਜਦੇ,
ਪੰਜਾਬ ਬਣਾਤਾ ਯੂ.ਪੀ ਬਿਹਾਰ,
ਪੰਜੇ ਨਾਲ ਰੱਲ ਗਈ ਤੱਕੜੀ,
ਹੋਣ ਲੱਗ ਪਿਆ ਧੰਦਾ ਵਿਉਪਾਰ,
ਰੱਬਾ ਮਹਿਰ ਕਰੀ ਪੰਜਾਬ ਤੇ,
ਪਹਿਲਾਂ ਵਾਂਗ ਖਿਲਾਰ ਦੇ ਫੁੱਲਾਂ ਵਿੱਚ ਗੁਲਜਾਰ
ਮਨਿੰਦਰ ਸਿੰਘ ਘੜਾਮਾਂ
9779390233