(ਸਮਾਜ ਵੀਕਲੀ)
ਹਰ ਤਕਲੀਫ਼ ਤੋਂ ਬਚਾਈਂ ਮੇਰੇ ਮਾਲਕਾ
ਦੁੱਖਾਂ ਦੇ ਪਹਾੜ ਆਪੇ ਢਾਈੰ ਮੇਰੇ ਮਾਲਕਾ
ਕਰੀਏ ਪੁਕਾਰ ਜਦੋਂ ਦੋਵੇਂ ਹੱਥ ਜੋੜ ਅਸੀਂ
ਡੁੱਬਦੀ ਜਾਏ ਬੇੜੀ ਪਾਰ ਲਾਈਂ ਮੇਰੇ ਮਾਲਕਾ
ਦੁੱਖ ਸੁੱਖ ਹੁੰਦੇ ਜਿਉਂ ਟਾਹਣੀਆਂ ਤੇ ਫ਼ੁੱਲ ਕੰਡੇ
ਸੂਲ਼ੀ ਤੋਂ ਸੂਲ ਤੂੰ ਬਣਾਈਂ ਮੇਰੇ ਮਾਲਕਾ
ਤੇਰੇ ਬੰਦਿਆਂ ਦੇ ਵਿੱਚ ਚੰਗੇ ਮਾੜੇ ਬੰਦੇ ਨੇ
ਦੁਨੀਆਂ ਦੇ ਐਬਾਂ ਤੋਂ ਬਚਾਈਂ ਮੇਰੇ ਮਾਲਕਾ
ਸੋਨੇ ਚਾਂਦੀ ਵਾਲੇ ਭਾਂਡੇ ਮੀਤ ਨਹੀਓ ਮੰਗਦਾ
ਰੁੱਖੀ ਸੁੱਖੀ ਰੋਟੀ ਤਾਂ ਖਵਾਈਂ ਮੇਰੇ ਮਾਲਕਾ
“ਮੀਤ” ਜਦੋਂ ਫੜ ਕੇ ਕਲਮ ਚਲਾਵੇ ਤਾਂ
ਹੱਥ ਰੱਖ ਸਿਰ ਤੇ ਲਿਖਾਈਂ ਮੇਰੇ ਮਾਲਕਾ
ਮਲਕੀਤ ਮੀਤ