ਬਠਿੰਡਾ (ਸਮਾਜ ਵੀਕਲੀ) : ਬਠਿੰਡਾ ਜ਼ਿਲ੍ਹੇ ਦੇ ਪਿੰਡ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਨੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮਾਨਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਅਦਾਕਾਰਾ ਨੇ ਕਿਸਾਨ ਅੰਦੋਲਨ ਤਹਿਤ ‘ਦਿੱਲੀ ਮੋਰਚੇ’ ’ਚ ਪਹੁੰਚੀ ਮਹਿੰਦਰ ਕੌਰ ਦੀ ਫ਼ੋਟੋ ਨਾਲ ਵਿਵਾਦਤ ਟਿੱਪਣੀ ਆਪਣੇ ਟਵਿੱਟਰ ਹੈਂਡਲ ’ਤੇ ਪੋਸਟ ਕੀਤੀ ਸੀ। ਇਸ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋਈ ਸੀ। ਕੰਗਨਾ ਨੇ ਲਿਖ਼ਿਆ ਸੀ ‘ਇਹ ਮਹਿਲਾਵਾਂ ਸੌ-ਸੌ ਰੁਪਿਆ ਲੈ ਕੇ ਧਰਨੇ ’ਤੇ ਆਉਂਦੀਆਂ ਹਨ।’
ਇਸੇ ਮਾਮਲੇ ’ਤੇ ਹੁਣ ਮਾਤਾ ਮਹਿੰਦਰ ਕੌਰ ਨੇ ਅਦਾਲਤ ਦਾ ਰੁਖ਼ ਕੀਤਾ ਹੈ ਤੇ ਧਾਰਾ 500 ਅਤੇ 499 ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਕੇਸ ਦੀ ਸੁਣਵਾਈ 11 ਜਨਵਰੀ ਨੂੰ ਹੋਣੀ ਹੈ।