ਲਖਨਊ (ਸਮਾਜ ਵੀਕਲੀ): ਬਸਪਾ ਸੁਪਰੀਮੋ ਮਾਇਆਵਤੀ ਨੇ ਆਪਣੇ ਵਿਰੋਧੀਆਂ ’ਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਅੱਠ ਲੇਨ ਵਾਲੇ ਗੰਗਾ ਐਕਸਪ੍ਰੈੱਸਵੇਅ ਪ੍ਰਾਜੈਕਟ ’ਚ ਰੁਕਾਵਟਾਂ ਖੜ੍ਹੀਆਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਇਹ ਟਿੱਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਾਹਜਹਾਂਪੁਰ ਵਿੱਚ 594 ਕਿਲੋਮੀਟਰ ਲੰਮੇ ਗੰਗਾ ਐਕਸਪ੍ਰੈੱਸਵੇਅ ਦਾ ਨੀਂਹ ਪੱਥਰ ਰੱਖਣ ਤੋਂ ਕੁਝ ਘੰਟਿਆਂ ਮਗਰੋਂ ਕੀਤੀ। ਉਨ੍ਹਾਂ ਹਿੰਦੀ ’ਚ ਟਵੀਟ ਕਰਦਿਆਂ ਕਿਹਾ,‘ਬਸਪਾ ਸਰਕਾਰ ਅੱਠ-ਲੇਨ ਦੇ ਗੰਗਾ ਐਕਸਪ੍ਰੈੱਸਵੇਅ ਰਾਹੀਂ ਪੂਰਵਾਂਚਲ ਨੂੰ ਦਿੱਲੀ ਨਾਲ ਜੋੜਨ ਦੇ ਯਤਨ ਕਰ ਰਹੀ ਸੀ ਤਾਂ ਕਿ ਗ਼ਰੀਬੀ, ਪਰਵਾਸ ਤੇ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਹੋ ਸਕੇ ਪਰ ਉਸ ਸਮੇਂ ਕਾਂਗਰਸ, ਭਾਜਪਾ ਤੇ ਸਪਾ ਨੇ ਰੁਕਾਵਟਾਂ ਖੜ੍ਹੀਆਂ ਕੀਤੀਆਂ ਤੇ ਇਸ ਦਾ ਵਿਰੋਧ ਕੀਤਾ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly