ਮਾਇਆਵਤੀ ਦੀ ਆਗਰਾ ਵਿੱਚ ਚੋਣ ਰੈਲੀ ਦੋ ਨੂੰ

BSP supremo Mayawati

ਲਖਨਊ (ਸਮਾਜ ਵੀਕਲੀ):  ਬਸਪਾ ਪ੍ਰਧਾਨ ਮਾਇਆਵਤੀ ਵੱਲੋਂ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰਨ ਲਈ ਆਗਰਾ ਵਿੱਚ ਦੋ ਫਰਵਰੀ ਨੂੰ ਰੈਲੀ ਕੀਤੀ ਜਾਵੇਗੀ। ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦਰਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਯੂਪੀ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਕਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਇਸ ਰੈਲੀ ਨੂੰ ਸੰਬੋਧਨ ਕਰੇਗੀ।

ਮਿਸ਼ਰਾ ਨੇ ਟਵੀਟ ਕੀਤਾ, ‘‘ਬਸਪਾ ਦੀ ਕੌਮੀ ਪ੍ਰਧਾਨ ਅਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਭੈਣ ਮਾਇਆਵਤੀ ਕਰੋਨਾ ਪੋਟੋਕੋਲ ਦੀ ਪਾਲਣਾ ਕਰਦਿਆਂ ਦੋ ਫਰਵਰੀ ਨੂੰ ਆਗਰਾ ਵਿੱਚ ਰੈਲੀ ਨੂੰ ਸੰਬੋਧਨ ਕਰੇਗੀ। ਰੈਲੀ ਦੇ ਸਮੇਂ ਅਤੇ ਸਥਾਨ ਬਾਰੇ ਜਲਦੀ ਦੱਸਿਆ ਜਾਵੇਗਾ।’’ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸਬੰਧੀ ਭਾਵੇਂ ਮਾਇਆਵਤੀ ਵੱਲੋਂ ਪਾਰਟੀ ਕਾਰਕੁਨਾਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਪਰ ਜਨਤਕ ਤੌਰ ’ਤੇ ਦਿਖਾਈ ਨਾ ਦੇਣ ਕਾਰਨ ਸਿਆਸੀ ਵਿਰੋਧੀ ਉਨ੍ਹਾਂ ’ਤੇ ਸਵਾਲ ਉਠਾ ਰਹੇ ਹਨ। ਉਨ੍ਹਾਂ ਨੇ ਆਪਣੀ ਪਿਛਲੀ ਜਨਤਕ ਰੈਲੀ ਅਕਤੂਬਰ ਮਹੀਨੇ ਲਖਨਊ ਵਿੱਚ ਕੀਤੀ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟਾਲਿਨ ਨੇ ਸ੍ਰੀਲੰਕਾ ਵੱਲੋਂ ਜ਼ਬਤ ਕੀਤੀਆਂ ਕਿਸ਼ਤੀਆਂ ਦਾ ਮੁੱਦਾ ਉਠਾਇਆ
Next articleCDS Gen Bipin Rawat honoured with Padma Vibhushan posthumously