ਮਾਂ

ਸੰਦੀਪ ਸਿੰਘ 'ਬਖੋਪੀਰ'
(ਸਮਾਜ ਵੀਕਲੀ)
ਮਾਂ ਸਦਾ ਹੀ ਰਹੇ ਜਿਉਂਦੀ,
ਸਭ ਤੋਂ ਵੱਡਾ ਫਰਜ ਨਿਭਾਉਂਦੀ,
ਦੇ ਕੇ ਜਨਮ ਹੈ ਜੱਗ ਵਿਖਾਉਂਦੀ,
ਅੰਮ੍ਰਿਤ ਰੂਪੀ ਦੁੱਧ ਪਿਆਉਂਦੀ,
ਲੋਰੀਆਂ ਦੇ-ਦੇ ਖੂਬ ਸੁਲਾਉਂਦੀ,
ਦੁੱਖ ਹੋਵੇ ਤਾਂ ਦਰਦ ਵੰਡਾਉਂਦੀ,
ਖੁਸ਼ੀਆਂ ਵੇਲੇ ਸ਼ਗਨ ਮਨਾਉਂਦੀ,
ਗਲਤੀ ਕਰਨ ਤੇ ਹੈ ਸਮਝਾਉਂਦੀ,
ਪਿਓ ਘੂਰੇ ਕਾਂ ਮੇਰ ਕਰਾਉਂਦੀ,
ਸਕੂਲ ਜਾਣ ਲਈ ਰੋਜ ਜਗਾਉਂਦੀ,
ਭੋਜਨ-ਪਾਣੀ ਖੂਬ ਛਕਾਉਂਦੀ,
ਬੂਟ-ਜੁਰਾਬਾਂ ਧੋ ਫੜਾਉਂਦੀ,
ਗੱਲ-ਗੱਲ ਤੇ ਹੈ ਲਾਡ ਲਡਾਉਂਦੀ,
ਬਾਤਾਂ ਪਾ-ਪਾ ਸਬਕ ਸਿਖਾਉਂਦੀ,
ਮਾਨਵਤਾ ਦਾ ਪਾਠ ਪੜ੍ਹਾਉਂਦੀ,
ਜੀਵਨ ਜੀਣ ਦੇ ਗੁਰ ਸਿਖਾਉਂਦੀ,
ਸੰਦੀਪ ਕਹੇ ਮਾਂ ਰਹੇ ਜਿਉਂਦੀ,
ਮਾਂ ਮੇਰੇ ਲਈ ਰੱਬ ਦਾ ਨਾਂ,
ਮਾਂ ਹੈ ਠੰਢੀ ਮਿੱਠੜੀ ਛਾਂ।
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017
Previous articleਬਾਬਲ
Next articleਮੋਰ