(ਸਮਾਜ ਵੀਕਲੀ)
ਮਾਂ ਵਰਗੀ ਕੋਈ ਸੋਹਣੀ,
ਦੁਨੀਆਂ ਤੇ ਕੋਈ ਹੋਰ ਨਹੀਂ ਹੋਣੀ।
ਹੱਥ ਤੇ ਲਿਖੀ ਲਕੀਰਾਂ ਨੂੰ,
ਬਦਲ ਗਈ ਤਕਦੀਰਾਂ ਨੂੰ ਉਹ ,
ਉਂਗਲ ਫੜ੍ਹਕੇ ਦਸ ਗਈ ਜਿਹੜੀ
ਉਹਦੇ ਵਰਗੀ ਥਾਂ ਨਹੀਂ ਹੋਣੀ।
ਮਾਂ ਵਰਗੀ ਕੋਈ ਸੋਹਣੀ,
ਦੁਨੀਆਂ ਤੇ ਕੋਈ ਚੀਜ਼ ਨਹੀਂ ਹੋਣੀ।
ਭਗਤ ਜਿਹੇ ਉਹ ਜਮ ਸੂਰਮੇ,
ਦੇਸ਼ ਆਪਣੇ ਤੋਂ ਵਾਰ ਗਈ ,
ਜਿਤ ਕੇ ਸੌ ਸੌ ਵਾਰੀ,
ਫਿਰ ਵੀ ਕਿਉਂ ਉਹ ਹਾਰ ਗਈ ।
ਕਰਜ਼ਾ ਦੀ ਪੰਡ ਭਾਰੀ ਮਾਂ ਦੇ,
ਬੰਦਿਆਂ ਤੈਥੋਂ ਲਾਹ ਨੀ ਹੋਣੀ,
ਮਾਂ ਵਰਗੀ ਕੋਈ ਸੋਹਣੀ,
ਦੁਨੀਆਂ ਤੇ ਕੋਈ ਚੀਜ਼ ਨਹੀਂ ਹੋਣੀ।
ਮਾਂ ਜਿੰਨਾ ਦੀ ਵਿਛੜ ਗਈ ਏ ,
ਖੋਲੇ ਟੁਕੜੇ ਕਾਵਾਂ ਨੇ,
ਰੁੱਖਾਂ ਵਿੱਚੋ ਫਿਰਦੇ ਲੱਭਦੇ ,
ਕਿੱਥੇ ਲੱਭਦੀਆ ਛਾਵਾਂ ਨੇ,
ਜੇਠ, ਹਾੜ ਦੀਆਂ ਧੁੱਪਾਂ ਦੱਸਣ,
ਮਾਂ ਵਰਗੀ ਕੋਈ ਛਾਂ ਨੀ ਹੋਣੀ।
ਮਾਂ ਵਰਗੀ ਕੋਈ ਸੋਹਣੀ,
ਦੁਨੀਆਂ ਤੇ ਕੋਈ ਹੋਰ ਨਹੀਂ ਹੋਣੀ।
ਛੱਡ ਵਤਨ ਪ੍ਰਦੇਸ ਹੋਏ ਜਿਹੜੇ,
ਲੁਕ ਲੁਕ ਰੋਂਦੇ ਮਾਵਾਂ ਨੂੰ,
ਡਾਲਰ, ਸ਼ੋਹਰਤ ਸਭ ਕੁਝ ਖੱਟਕੇ,
ਫਿਰ ਲਭਦੇ ਫਿਰਦੇ ਮਾਵਾਂ ਨੂੰ,
ਕੁਲਦੀਪ ਸਿਆਂ ਤੂੰ ਦੁਨੀਆਂ ਵੇਖੀ,
ਪੰਜਾਬ ਜਿਹੀ ਕੋਈ ਥਾਂ ਨਹੀਂ ਹੋਣੀ,
ਮਾਂ ਵਰਗੀ ਕੋਈ ਸੋਹਣੀ,
ਦੁਨੀਆਂ ਤੇ ਕੋਈ ਹੋਰ ਨਹੀਂ ਹੋਣੀ।
ਮਾਂ ਵਰਗੀ ਕੋਈ ਸੋਹਣੀ,
ਦੁਨੀਆਂ ਤੇ ਕੋਈ ਚੀਜ਼ ਨਹੀਂ ਹੋਣੀ।
ਕੁਲਦੀਪ ਸਿੰਘ ਰਾਮਨਗਰ
9417990040
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly