ਮਾਂ ਬੋਲੀ ਪੰਜਾਬੀ

(ਸਮਾਜ ਵੀਕਲੀ)

ਜਦ ਸਾਡੀ ਸਭ ਦੀ ਮਾਂ ਬੋਲੀ ਪੰਜਾਬੀ ਹੈ,
ਫਿਰ ਇਸ ਨੂੰ ਬੋਲਣ ਵਿੱਚ ਕੀ ਖਰਾਬੀ ਹੈ ?
ਇਹ ਸ਼ਹਿਦ ਨਾਲੋਂ ਮਿੱਠੀ ,ਨਾ ਇਸ ਵਰਗਾ ਹੋਰ ਕੋਈ,
ਇਸੇ ਲਈ ਮੈਂ ਇਦ੍ਹੇ ਲਈ ਬੈਠਾਂ ਦਿਲ ‘ਚ ਪਿਆਰ ਲਕੋਈ।
ਇਦ੍ਹੇ ਗਿੱਧੇ ਤੇ ਭੰਗੜੇ ਸਭ ਨੂੰ ਮੋਹ ਲੈਂਦੇ ਨੇ,
ਇਸੇ ਲਈ ਵਾਹ ਪੰਜਾਬੀ! ਵਾਹ ਪੰਜਾਬੀ! ਸਾਰੇ ਕਹਿੰਦੇ ਨੇ।
ਜਦ ਬੱਚਿਆਂ ਨੂੰ ਇਦ੍ਹੇ ‘ਚ ਸੁਣਾਉਣ ਲੋਰੀਆਂ ਮਾਵਾਂ,
ਉਨ੍ਹਾਂ ਲਈ ਬਣ ਜਾਵਣ ਮਾਵਾਂ ਹੋਰ ਵੀ ਠੰਢੀਆਂ ਛਾਵਾਂ।
ਇਦ੍ਹੇ ‘ਚ ਰਚੀ ਗੁਰੂਆਂ ਤੇ ਭਗਤਾਂ ਨੇ ਆਪਣੀ ਬਾਣੀ,
ਜਿਸ ਨੁੂੰ ਪੜ੍ਹ ਕੇ ਤਰ ਗਏ ਹੁਣ ਤਕ ਲੱਖਾਂ ਪ੍ਰਾਣੀ।
ਇਸ ਨੂੰ ਭੁਲਾਣ ਵਾਲਿਆਂ ਵਰਗਾ ਬਦਕਿਸਮਤ ਨਾ ਕੋਈ,
ਆਣ ਘਰਾਂ ਨੂੰ ਮੁੜ ਉਹ ਸਾਰੇ,ਇਹ ਮੇਰੀ ਅਰਜ਼ੋਈ।
ਮੈਂ ਇਦ੍ਹੇ ‘ਚ ਰਚਦਾ ਹਾਂ ਕਵਿਤਾ, ਗ਼ਜ਼ਲ ਤੇ ਗੀਤ,
ਸ਼ਾਲਾ ! ਇਸੇ ਕੰਮ ‘ਚ ਮੇਰੀ ਸਾਰੀ ਉਮਰ ਜਾਵੇ ਬੀਤ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼.ਭ.ਸ਼.ਨਗਰ) 9915803554

Previous articleघोड़े की गर्दन पर किसानों की गिरफ्त!
Next articleਰੁੱਖ