ਮਾਂ ਬੋਲੀ ਦਾ ਲਾਡਲਾ ਸਪੂਤ ਰਮੇਸ਼ਵਰ ਸਿੰਘ

ਰਾਜਨਦੀਪ ਕੌਰ ਮਾਨ

(ਸਮਾਜ ਵੀਕਲੀ)

ਇੰਜਨੀਅਰ ਹੋਣਾ ਤੇ ਓਹ ਵੀ ਮਰਚੈਂਟ ਨੇਵੀ ਵਿੱਚ ਤੇ ਮਾਂ ਬੋਲੀ ਨਾਲ ਅੰਤਾਂ ਦਾ ਮੋਹ ਪਾਲਣਾ ,ਆਪਣੇ ਆਪ ਹੀ ਅਨੋਖਾ ਸੁਮੇਲ ਹੈ।ਆਮ ਤੌਰ ਤੇ ਦੇਖਦੇ ਹਾਂ ਕਿ ਜੋ ਲੋਕ ਪੰਜਾਬ ਤੋਂ ਬਾਹਰ ਨੌਕਰੀਆਂ ਕਰਦੇ ਨੇ ,ਉਹ ਜਿਆਦਾਤਰ ਅੰਗਰੇਜ਼ੀ ਨੂੰ ਮੂੰਹ ਮਾਰਨਾ ਸ਼ੁਰੂ ਕਰ ਦਿੰਦੇ ਨੇ, ਪਰ ਜਿਸ ਸ਼ਖਸ਼ ਦੀ ਗੱਲ ਮੈ ਕਰ ਰਹੀ ਹਾਂ, ਉਹਨਾਂ ਨੇ ਪੰੰਜਾਬ ਤੇ ਪੰਜਾਬੀ ਨਾਲ ਮੋਹ ਛੱਡਿਆ ਹੀ ਨਹੀਂ ,ਸਗੋਂ ਇਸਦੇ ਵਿਕਾਸ ਲਈ ਵੀ ਆਪਣੀ ਪੂਰੀ ਊਰਜਾ ਝੋਕ ਦਿੱਤੀ ਹੋਈ ਹੈ। ਓਹਨਾਂ ਦਾ ਨਾਮ ਅੱਜ ਕਿਸੇ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ । ‘ ਰਮੇਸ਼ਵਰ ਸਿੰਘ ‘ ਨੂੰ ਅੱਜ ਹਰ ਪੰਜਾਬੀ ਪਿਆਰਾ ਜਾਣਦਾ ਹੈ।

ਉਨ੍ਹਾਂ ਦਾ ਜੀਵਨ ਬਚਪਨ ਤੋਂ ਹੀ ਸੰਘਰਸ਼ਮਈ ਦੁੱਖਾਂ ਅਤੇ ਤਕਲੀਫਾਂ ਨਾਲ ਭਰਿਆ ਹੋਇਆ ਸੀ । ਕਿਉਂਕਿ ਬਚਪਨ ਵਿੱਚ ਹੀ ਉਨ੍ਹਾਂ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ । ਉਨ੍ਹਾਂ ਦੇ ਇਰਾਦਿਆਂ ਵਿਚ ਬਚਪਨ ਤੋਂ ਹੀ ਦ੍ਰਿੜ੍ਹਤਾ ਤੇ ਪ੍ਰਸਥਿਤੀਆਂ ਨਾਲ ਲੜ ਕੇ ਉਨ੍ਹਾਂ ਵਿੱਚੋਂ ਨਿੱਕਲਣ ਦਾ ਹੁਨਰ ਪੈਦਾ ਹੋਇਆ। ਜਦੋਂ ਮੈਂ ਉਨ੍ਹਾਂ ਦੇ ਜੀਵਨ ਬਾਰੇ ਹੋਰ ਡੂੰਘਾਈ ਨਾਲ ਪੁੱਛਿਆ ਤਾਂ ਉਨ੍ਹਾਂ ਦੇ ਸੰਘਰਸ਼ਮਈ ਜੀਵਨ ਤੋਂ ਮੈਨੂੰ ਬਹੁਤ ਪ੍ਰੇਰਨਾ ਮਿਲੀ।

ਉਨ੍ਹਾਂ ਨੇ ਆਪਣੇ ਪਿਤਾ ਨੂੰ ਵੇਖਿਆ ਤੱਕ ਨਹੀਂ ਸੀ।ਆਪਣੀ ਪੜ੍ਹਾਈ ਤੋਂ ਲੈ ਕੇ ਆਪਣੇ ਪੈਰਾਂ ਤੇ ਖਡ਼੍ਹੇ ਹੋਣ ਤੱਕ ਦਾ ਸਫ਼ਰ ਉਨ੍ਹਾਂ ਨੇ ਖ਼ੁਦ ਹੀ ਆਪਣੀਆਂ ਨਿੱਕੀਆਂ ਨਿੱਕੀਆਂ ਲੜਖੜਾਉਂਦੀਆਂ ਪੁਲਾਘਾਂ ਤੋਂ ਸ਼ੁਰੂ ਕਰਕੇ ਮਰਚੈਂਟ ਨੇਵੀ ਤੱਕ ਆਪਣੀ ਮਿਹਨਤ ਅਤੇ ਸਿਦਕ ਨਾਲ ਕੀਤਾ। ਉਨ੍ਹਾਂ ਨੇ ਬਿਨਾਂ ਕਿਸੇ ਸਹਾਰੇ ਤੋਂ ਜੋ ਸੁਪਨਾ ਵੇਖਿਆ ਉਸ ਨੂੰ ਆਪਣਾ ਉਦੇਸ਼ ਸਮਝ ਕੇ ਉਸ ਲਈ ਮੁੜਕਾ ਵਹਾ ਕੇ ਕਰੜੀ ਮਿਹਨਤ ਨਿੱਕੇ ਹੁੰਦਿਆਂ ਉਨ੍ਹਾਂ ਨੂੰ ਕੰਮ ਕਰਨ ਦੀ ਚੇਟਕ ਲੱਗੀ ਤੇ ਉਹ ਖੇਤਾਂ ਵਿੱਚ ਕੰਮ ਕਰਦੇ ਤੇ ਨਾਲ ਹੀ ਆਪਣੀ ਪਡ਼੍ਹਾਈ ਵੀ ਕਰਦੇ ।

ਉਨ੍ਹਾਂ ਨੇ ਆਪਣਾ ਬਚਪਨ ਅਡੋਲ ਰਹਿ ਕੇ ਇੱਕ ਕਰੜੀ ਤਪੱਸਿਆ ਵਾਂਗ ਗੁਜ਼ਾਰਿਆ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਅਰਜੁਨ ਵਾਂਗ ਸਿਰਫ਼ ਮਛਲੀ ਦੀ ਅੱਖ ਹੀ ਵਿਖਾਈ ਦਿੰਦੀ ਸੀ । ਉਹ ਕਦੇ ਵੀ ਆਪਣੇ ਮਕਸਦ ਆਪਣੇ ਉਦੇਸ਼ ਤੋਂ ਨਹੀਂ ਭਟਕੇ ਅਤੇ ਇੱਕ ਵਧੀਆ ਜ਼ਿੰਦਗੀ ਦੇ ਉਦੇਸ਼ ਨੂੰ ਪੂਰਾ ਕੀਤਾ। ਕਮਾਲ ਦੀ ਗੱਲ ਹੈ ਆਰਟਸ ਵਿਸ਼ਿਆਂ ਵਿੱਚ ਪੜ੍ਹਾਈ ਕਰ ਕੇ ਮਿਹਨਤ ਨਾਲ ਸਮੁੰਦਰੀ ਜਹਾਜ਼ ਵਿੱਚ ਇੰਜੀਨੀਅਰ ਬਣ ਗਏ ਸ਼ਾਇਦ ਇਹੋ ਕਾਰਨ ਹੈ ਕਿ ਉਨ੍ਹਾਂ ਦੀ ਕਲਮ ਉਨ੍ਹਾਂ ਵਾਂਗ ਅਡੋਲ ਨਿਧੜਕ ਇਕ ਤਪੱਸਵੀ ਦੀ ਤਰ੍ਹਾਂ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੀ ਹੈ।

ਉਨ੍ਹਾਂ ਦਾ ਜਨਮ ਪਿੰਡ ਸਹਾਰਨ ਮਾਜਰਾ, ਜ਼ਿਲ੍ਹਾ ਲੁਧਿਆਣਾ ਪਿਤਾ ਪ੍ਰੀਤਮ ਸਿੰਘ ਮਾਤਾ ਮਨਜੀਤ ਕੌਰ ਦੀ ਕੁੱਖੋਂ ਸੰਨ 1960 ਨੂੰ ਜੂਨ ਮਹੀਨੇ ਹੋਇਆ ਪਰ ਤਰੀਕ ਦਾ ਸਹੀ ਪਤਾ ਨਹੀਂ। ਆਪ ਦੇ ਮਾਤਾ ਕਹਿੰਦੇ ਸਨ ਕਿ ਜਨਮ ਉਦੋਂ ਹੋਇਆ ਜਦੋਂ ਇਕਾਦਸੀ ਨੂੰ ਠੰਡੀ ਲੱਸੀ ਦੇ ਲੰਗਰ ਲਾਉਂਦੇ ਸੀ। ਆਪ ਸਾਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੇ ਹੋ । ਆਪਦਾ ਨਾਨਕਾ ਪਿੰਡ ਲੋਹਾਰਾ ਮਾਜਰਾ, ਜ਼ਿਲ੍ਹਾ ਸੰਗਰੂਰ ਵਿਖੇ ਹੈ । ਆਪ ਨੇ ਨਾਨਕੇ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਆਪ ਦੇ ਮੁੱਖ ਆਧਿਆਪਕ ਅਤੇ ਗੀਤਕਾਰ ਹਰਨੇਕ ਸਿੰਘ ਸੋਹੀ ਨੇ ਆਪ ਦੀ ਕਾਬਲੀਅਤ ਨੂੰ ਉਸ ਸਮੇਂ ਪਛਾਣ ਲਿਆ ਜਦੋਂ ਉਹ ਹੋਰ ਸਕੂਲਾਂ ਨੂੰ ਭੇਜਣ ਲਈ ਚਿੱਠੀਆਂ ਲਿਖਣ ਲਈ ਕਹਿੰਦੇ ਸਨ। ਚਿੱਠੀਆਂ ਪੜ੍ਹ ਕੇ ਉਹ ਕਹਿੰਦੇ ਤੂੰ ਇੱਕ ਦਿਨ ਜ਼ਰੂਰ ਲੇਖਕ ਬਣੇਗਾ।

ਉਸ ਤੋਂ ਬਾਅਦ ਆਪਨੇ ਮੋਦੀ ਕਾਲਜ ਪਟਿਆਲਾ ਵਿਖੇ ਬੀ.ਏ. ਦੀ ਡਿਗਰੀ ਕੀਤੀ ਤੇ ਮਨ ਵਿਚ ਜਹਾਜ਼ ਉਪਰ ਸਫ਼ਰ ਕਰਨ ਦਾ ਸੁਪਨਾ ਵੇਖਿਆ । ਉਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦਿਆਂ ਆਪ ਨੇ ਮਾਰਚੈਂਟ ਨੇਵੀ ਵਿੱਚ ਨੌਕਰੀ ਪ੍ਰਾਪਤ ਕਰ ਲਈ। ਇਸਤੋਂ ਬਾਅਦ ਆਪ ਦਾ ਵਿਆਹ ਹੋਇਆ ਅਤੇ ਘਰ ਵਿੱਚ ਇੱਕ ਬੇਟੇ ਗੁਰਇੱਕ ਸਿੰਘ ਦਾ ਜਨਮ ਹੋਇਆ , ਜੋ ਕਾਲਜ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਅੱਗੇ ਪੜ੍ਹਾਈ ਲਈ ਕੈਨੇਡਾ ਵਿੱਚ ਰਹਿ ਰਿਹਾ ਹੈ। ਆਪ ਦੀ ਪਤਨੀ ਬਲਵਿੰਦਰ ਕੌਰ ਸਕੂਲ ਟੀਚਰ ਹੈ ਅਤੇ ਆਪ ਦੀ ਲੇਖਣੀ ਵਿੱਚ ਬਹੁਤ ਮਦਦ ਕਰਦੇ ਹਨ। ਜਿਵੇਂ ਸਮੇਂ-ਸਮੇਂ ‘ਤੇ ਚਾਹ-ਪਾਣੀ ਬਣਾ ਕੇ ਦੇਣਾ, ਮਿਲਣ ਆਏ ਪਾਠਕਾਂ ਲਈ ਨਾਸ਼ਤੇ ਪਾਣੀ ਦਾ ਪ੍ਰਬੰਧ ਕਰਨਾ।

ਆਪ ਜੀ ਦੱਸਦੇ ਹਨ ਕਿ ਮੇਰੇ ਲੇਖਾਂ ਨੂੰ ਪੜ੍ਹਨ ਵਾਲੀ ਮੇਰੀ ਪਹਿਲੀ ਪਾਠਕ ਮੇਰੀ ਪਤਨੀ ਹੈ,ਦੂਸਰਾ ਬੇਟਾ ਜੋ ਕਿ ਪੰਜਾਬ ਪਬਲਿਕ ਸਕੂਲ ਨਾਭਾ ਇੰਗਲਿਸ਼ ਮੀਡੀਅਮ ਚ ਪਡ਼੍ਹਾਈ ਕਰਦੇ ਹੋਏ ਵਾਧੂ ਵਿਸ਼ੇ ਵਿਚ ਪੰਜਾਬੀ ਨੂੰ ਪੜਿ੍ਆ। ਜਿੰਨ੍ਹੇ ਜ਼ਿਆਦਾ ਆਪ ਆਪਣੀ ਲੇਖਣੀ ਵਿੱਚ ਸਾਫ ਅਤੇ ਸਪੱਸ਼ਟ ਹੋ , ਉਸ ਤੋਂ ਵੀ ਜ਼ਿਆਦਾ ਉੱਚੀ-ਸੁੱਚੀ ਸਖਸ਼ੀਅਤ ਅਤੇ ਮਿਲਣਸਾਰਤਾ ਵਾਲੇ ਇਨਸਾਨ ਹਨ। ਜਦੋਂ ਆਪ ਤੋਂ ਪੁੱਛਿਆ ਗਿਆ ਕਿ ਆਪ ਕਿਸ ਧਰਮ ਨੂੰ ਮੰਨਦੇ ਹੋ ਤਾਂ ਆਪ ਦਾ ਜਵਾਬ ਸੀ ਕਿ ਮੈਂ ਬਾਬੇ ਨਾਨਕ ਤੋਂ ਸਿਵਾਏ ਹੋਰ ਕਿਸੇ ਵੀ ਧਰਮ ਨੂੰ ਨਹੀਂ ਮੰਨਦਾ।

ਮੈਂ ਉਨ੍ਹਾਂ ਦੀ ਵਿਚਾਰਧਾਰਾ ਉੱਪਰ ਚੱਲਦਾਂ ਹਾਂ ਅਤੇ ਆਪਣੇ ਦੇਸ਼ ਵਾਸੀਆਂ ਨੂੰ ਵੀ ਇਸੇ ਵਿਚਾਰਨ ਨੂੰ ਜੀਵਨ ਵਿੱਚ ਅਪਣਾਉਣ ਲਈ ਕਹਿੰਦਾ ਹਾਂ।ਜੇ ਪੜ੍ਹਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਪੰਜਾਬੀ ਟ੍ਰਿਬਿਊਨ ਅਖ਼ਬਾਰ ਪੜ੍ਹਦੇ ਹਨ । ਇਹ ਅਖ਼ਬਾਰ ਉਨ੍ਹਾਂ ਦੀ ਰੂਹ ਦੀ ਖੁਰਾਕ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ‘ ਦੀ ਟ੍ਰਿਬਿਊਨ ‘ ਅਖ਼ਬਾਰ ਪੰਜਾਬੀ ਵਿੱਚ ਛਪਣਾ ਸ਼ੁਰੂ ਹੋ ਗਿਆ ਹੈ ਤਾਂ ਉਨ੍ਹਾਂ ਨੇ 1978 ਤੋਂ ਸਵੇਰੇ ਜਲਦੀ ਉੱਠ ਕੇ ਬੱਸ ਅੱਡੇ ਦੇ ਬਾਹਰੋ ਪੱਚੀ ਪੈਸੇ ਵਿੱਚ ਇਹ ਅਖ਼ਬਾਰ ਖਰੀਦਣਾ ਸ਼ੁਰੂ ਕਰ ਦਿੱਤਾ। ਉਹ ਪਹਿਲੇ ਦਿਨ ਤੋਂ ਹੀ ਪੰਜਾਬੀ ਟ੍ਰਿਬਿਊਨ ਦੇ ਪਾਠਕ ਹਨ ਅਤੇ ਲੇਖਕਾਂ ਦੀਆਂ ਲਿਖੀਆਂ ਰਚਨਾਵਾਂ ਦੇ ਜਵਾਬ ਚਿੱਠੀਆਂ ਦੇ ਰੂਪ ਵਿੱਚ ਦਿੰਦੇ ਹਨ । ਇੱਕ ਦਿਨ ਅਖਬਾਰ ਦੇ ਸੰਪਾਦਕ ਸਾਹਿਬ ਦਾ ਖ਼ਤ ਆਇਆ ਕਿ ਤੁਸੀਂ ਲੇਖ ਬਹੁਤ ਵਧੀਆ ਲਿਖ ਸਕਦੇ ਹੋ ਲੇਖ ਲਿਖਿਆ ਕਰੋ ।

ਪੰਜਾਬੀ ਟ੍ਰਿਬਿਊਨ ਵਿੱਚ ਆਪ ਦੇ ਸਭ ਤੋਂ ਵੱਧ ਲੇਖ ਪ੍ਰਤੀਕਰਮ ਦੇ ਰੂਪ ਵਿਚ ਆਪਣੇ ਪੰਜਾਬ ਦੇ ਅਖ਼ਬਾਰਾਂ ‘ਤੇ ਰਸਾਲਿਆਂ ਉੱਤੇ ਛੱਪ ਰਹੇ ਸਾਹਿਤਕ ਮਾਫੀਆ ਦੇ ਗਰੁੱਪਾ ਉੱਪਰ ਹੈ । ਜਿਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਨਹੀਂ ਸਗੋਂ ਨਾਮ ਨਾਲ ਛਪ ਜਾਂਦੀਆਂ ਹਨ । ਜਿਸ ਕਰਕੇ ਪੰਜਾਬ ਵਿੱਚ ਨਵੇਂ ਸਾਹਿਤਕ ਲੇਖਕਾਂ ਦੀ ਬਹੁਤ ਭਾਰੀ ਕਮੀ ਹੈ। ਪੰਜਾਬੀ ਸਾਹਿਤ ਦੇ ਵਿੱਚ ਇੱਕ ਬੀਬੀ ਜੀ ਕੈਬਨਿਟ ਮੰਤਰੀ ਵੀ ਰਹੇ ਹਨ ਉਨ੍ਹਾਂ ਦੀਆਂ ਰਚਨਾਵਾਂ ਤਕਰੀਬਨ ਸਾਰੇ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਦੀਆਂ ਹਨ। ਜੋ ਅਣਘੜ ਹੀ ਹੁੰਦੀਆਂ ਹਨ ਜਾਂ ਜਾਤੀਵਾਦ ਉਤੇ ਭਾਰੂ ਹੁੰਦੀਆਂ ਹਨ।

ਰਮੇਸ਼ਵਰ ਸਿੰਘ ਦੀ ਸਮਾਜ ਸੇਵੀ ਸੇਵਾ ਨੂੰ ਮੁੱਖ ਰੱਖ ਕੇ ਜ਼ਿਆਦਾ ਰਚਨਾਵਾਂ ਲਿਖਦੇ ਹਨ। ਜੋ ਆਮ ਜਨਤਾ ਨੂੰ ਬਹੁਤ ਵੱਡੀਆਂ ਸੇਧਾਂ ਦਿੰਦੀਆਂ ਹਨ। ਵਿਦੇਸ਼ਾਂ ਵਿੱਚ ਘੁੰਮਦੇ ਹੋਏ ਇਨ੍ਹਾਂ ਨੇ ਵੇਖਿਆ ਕਿ ਵਿਦੇਸ਼ਾਂ ਵਿੱਚ ਰਹਿੰਦੇ ਆਪਣੇ ਭੈਣ ਤੇ ਭਰਾ ਪੰਜਾਬੀ ਮਾਂ ਬੋਲੀ ਦੀ ਸੇਵਾ ਆਪਣੇ ਪੰਜਾਬ ਵਿੱਚ ਰਹਿਣ ਵਾਲਿਆਂ ਨਾਲੋਂ ਵੱਧ ਕਰਦੇ ਹਨ।ਕੰਮਕਾਰ ਕਾਰਨ ਤਾਂ ਪੰਜਾਬੀਆਂ ਨੂੰ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ। ਅਨੇਕਾਂ ਲੇਖਕ ਭੈਣ ਭਰਾਵਾਂ ਨੇ ਵਿਦੇਸ਼ਾਂ ਵਿੱਚ ਪੰਜਾਬੀ ਅਖ਼ਬਾਰ ਰੇਡੀਓ ਤੇ ਯੂ ਟਿਊਬ ਟੀ•ਵੀ ਚਾਲੂ ਕੀਤੇ ਹੋਏ ਹਨ। ਪੰਜਾਬੀ ਸਾਹਿਤ ਵਿਚ ਜੇ ਵੇਖਿਆ ਜਾਵੇ ਆਪਣੇ ਪੰਜਾਬ ਵਿੱਚ ਛਪਦੇ ਅਖ਼ਬਾਰਾਂ ਤੋਂ ਬਹੁਤ ਅੱਗੇ ਹਨ। ਵਿਦੇਸ਼ੀ ਫੇਰੀਆਂ ਦੇ ਦੌਰਾਨ ਆਪ ਨੇ ਅਨੇਕਾਂ ਵਿਦੇਸ਼ੀ ਅਖ਼ਬਾਰਾਂ ਨਾਲ ਚੰਗੇ ਸਬੰਧ ਬਣੇ ਜਿਨ੍ਹਾਂ ਵਿਚੋਂ ਸਾਡੇ ਪੰਜਾਬ ਦੇ ਆਨਲਾਈਨ ‘ ਦੁਆਬਾ ਐਕਸਪ੍ਰੈੱਸ ‘ ‘ ਸਾਂਝ ਵਿਰਾਸਤ’ ਅਤੇ ਵਿਦੇਸ਼ ਵਿੱਚ ਛਪਣ ਵਾਲੇ ‘ ਡੇਲੀ ਹਮਦਰਦ’ ‘ਸਾਂਝੀ ਸੋਚ’ ‘ਪੰਜਾਬ ਟਾਇਮ ਯੂ ਕੇ,ਵਰਲਡ ਪੰਜਾਬ ਟਾਇਮ,ਰੋਜ਼ਾਨਾ ਛਪਣ ਵਾਲੇ ਅਖ਼ਬਾਰ ਹਨ।

ਹਫ਼ਤਾਵਾਰੀ ਅਖਬਾਰ ਵਿਚ ‘ਪ੍ਰੀਤਨਾਮਾ’ ‘ਸਮਾਜ ਵੀਕਲੀ’ ‘ਸਾਡੇ ਲੋਕ’ ‘ਦੇਸ ਦੋਆਬਾ’ ਪੰਜਾਬੀ ਸਾਹਿਤ ਤੇ ਖ਼ਬਰਾਂ ਤੋਂ ਇਲਾਵਾ ਇਨ੍ਹਾਂ ਦਾ ਮੁੱਖ ਮਨੋਰਥ ਨਵੇਂ ਲੇਖਕਾਂ ਨੂੰ ਸਥਾਪਤ ਕਰਨਾ ਹੈ। ਇਸ ਗੱਲ ਤੋਂ ਮੈਂ ਵੀ ਭਲੀ ਭਾਂਤ ਜਾਣੂ ਹਾਂ ਕਿ ਅਖ਼ਬਾਰਾਂ ਵਿਚ ਰਚਨਾਵਾਂ ਛਪਵਾਉਣ ਲਈ ਬਹੁਤ ਪਾਪੜ ਵੇਲਣੇ ਪੈਂਦੇ ਹਨ। ਬੀਬਾ ਜੀ ਇਕ ਖਾਸ ਗੱਲ ਜੋ ਮੈਨੂੰ ਪੰਜਾਬੀ ਸਾਹਿਤ ਦੇ ਵਿੱਚ ਰੜਕਦੀ ਹੈ,ਉਨੀ ਸੌ ਸੱਤਰ ਅੱਸੀ ਦੇ ਦਹਾਕੇ ਵਿਚ ਜੋ ਵੀ ਕਿਸੇ ਰੂਪ ਵਿੱਚ ਸਾਹਿਤ ਨਾਲ ਜੁੜ ਗਏ ਉਨ੍ਹਾਂ ਨੇ ਸਾਹਿਤ ਸਭਾਵਾਂ ਦੀਆਂ ਨੀਹਾਂ ਰੱਖੀਆਂ ਇੱਕ ਦੂਸਰੇ ਤੋਂ ਇਨਾਮ ਪ੍ਰਾਪਤ ਕਰ ਕੇ ਪੱਕੇ ਲੇਖਕ ਬਣ ਗਏ ਪਰ ਅਸਲ ਵਿੱਚ ਹੈ ਕੁਝ ਨਹੀਂ।

ਪੰਜਾਬੀ ਵਿੱਚ ਐੱਮ ਏ ਕਰ ਗਿਆ ਉਸ ਨੇ ਪੀਐੱਚ ਡੀ ਦਾ ਜੁਗਾੜ ਕਰ ਹੀ ਲੈਣਾ ਹੈ ਜਿਸ ਦੇ ਨਾਮ ਦੇ ਅੱਗੇ ਡਾਕਟਰ ਲੱਗ ਗਿਆ ਉਹ ਪੱਕਾ ਹੁੰਦਾ ਨਹੀਂ ਬਣ ਜਾਂਦਾ ਹੈ।ਬੁੱਧ ਸਿੰਘ ਨੀਲੋਂ ਜੀ ਨੇ ਅਜਿਹੇ ਪੀਐੱਚ ਡੀ ਕਰਨ ਵਾਲਿਆਂ ਤੇ ਇਕ ਬਹੁਤ ਖੋਜ ਕਰਕੇ ਕਿਤਾਬ ਲਿਖੀ ਹੈ,ਉਹ ਕਿਸੇ ਬੀ ਪੰਜਾਬੀ ਲੇਖਕ ਨੂੰ ਪੜ੍ਹਨੀ ਚਾਹੀਦੀ ਹੈ ਜਿਸ ਤੋਂ ਪਤਾ ਲੱਗ ਜਾਂਦਾ ਹੈ ਕਿ ਕੌਣ ਡਾਕਟਰ ਹੈ ?ਅੱਜਕੱਲ੍ਹ ਉਹ ਸਾਹਿਤਕ ਮਾਫੀਆ ਦੇ ਉੱਤੇ ਵੀ ਕਿਤਾਬ ਲਿਖ ਰਹੇ ਹਨ ਜਿਸ ਤੋਂ ਪਤਾ ਲੱਗ ਜਾਵੇਗਾ,ਜੇ ਮੈਂ ਆਪਣੇ ਨੇਤਾ ਇੱਕ ਵਾਰ ਕੁਰਸੀ ਤੇ ਬੈਠ ਜਾਣਾ ਕੁਰਸੀ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹੋ ਹੀ ਹਾਲ ਲੇਖਕਾਂ ਦਾ ਹੈ।

ਮੈਂ ਹੈਰਾਨ ਹਾਂ ਤਿੰਨ ਕੁ ਦਹਾਕੇ ਪਹਿਲਾਂ ਪੈਦਾ ਹੋਏ ਕਲਮ ਫੜ ਲਈ ਕਹਾਣੀਆਂ ਤੇ ਨਾਵਲ ਆਜ਼ਾਦੀ ਤੋਂ ਪਹਿਲਾਂ ਦੇ ਲਿਖਦੇ ਹਨ ਕਿ ਇਹ ਪੰਜਾਬੀ ਸਾਹਿਤ ਨਾਲ ਇਨਸਾਫ਼ ਹੈ।ਸਾਹਿਤਕ ਸਭਾਵਾਂ ਇੱਕ ਸ਼ਹਿਰ ਵਿੱਚ ਦਰਜਨ ਤੋਂ ਘੱਟ ਨਹੀਂ ਹਨ,ਆਪਣੀ ਕਲਮ ਨਾਲ ਲੋਕਾਂ ਨੂੰ ਜਾਤ ਪਾਤ ਧਰਮਾਂ ਤੋਂ ਦੂਰ ਰਹਿ ਕੇ ਮਿਲ ਬੈਠਣ ਦੀ ਸਲਾਹ ਦਿੰਦੀਆਂ ਰਚਨਾਵਾਂ ਲਿਖਦੇ ਹਨ।ਕੀ ਪੜ੍ਹਨ ਵਾਲੇ ਜਾਂ ਸੁਣਨ ਵਾਲੇ ਦਾ ਸਾਡੇ ਤੇ ਅਸਰ ਹੋ ਜਾਵੇਗਾ।ਬਾਬਾ ਨਾਨਕ ਜੀ ਦੀ ਖ਼ਾਸ ਸਿੱਖਿਆ ਸੀ ਜੋ ਕੰਮ ਦੂਸਰੇ ਤੋਂ ਕਰਵਾਉਣਾ ਚਾਹੁੰਦੇ ਹੋ ਖ਼ੁਦ ਕਰੋ।

ਮੈਂ ਅਖ਼ਬਾਰਾਂ ਨੂੰ ਰਚਨਾਵਾਂ ਭੇਜਦਾ ਹਾਂ ਉਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਕਵਿਤਾਵਾਂ ਤੇ ਗੀਤ ਨਾ ਭੇਜੋ,ਸਾਹਿਤਕ ਦੇ ਹੋਰ ਅਨੇਕਾਂ ਰੰਗ ਹਨ ਜਿਸ ਤੋਂ ਪੜ੍ਹਨ ਵਾਲੇ ਨੂੰ ਕੋਈ ਸਿੱਖਿਆ ਮਿਲ ਸਕਦੀ ਹੈ ਕਿ ਉਹ ਨਹੀਂ ਲਿਖੇ ਜਾ ਸਕਦੇ।ਬੀਬਾ ਜੀ ਗੱਲਾਂ ਹੋਰ ਵੀ ਬਹੁਤ ਹਨ ਪਰ ਕੇਂਦਰ ਸਰਕਾਰ ਦੀ ਗਲਤੀ ਨਾਲ ਜੋ ਖੇਤੀ ਬਾਰੇ ਕਾਲੇ ਕਾਨੂੰਨ ਬਣਾਏ ਗਏ ਉਸ ਲਈ ਕਿਸਾਨ ਮਜ਼ਦੂਰ ਮੋਰਚੇ ਤੇ ਜਾ ਕੇ ਖੜ੍ਹੇ ਹੋ ਗਏ ਹਨ ਜਿੱਤ ਸਾਹਮਣੇ ਕੰਧ ਤੇ ਉੱਕਰੀ ਹੋਈ ਹੈ ਹੁਣ ਜੋ ਲਿਖਿਆ ਜਾਵੇਗਾ ਮੋਰਚੇ ਤੋਂ ਪਹਿਲਾਂ ਵਾਲੀ ਸਮੱਗਰੀ ਨਹੀਂ ਹੋਵੇਗੀ ਅੱਜ ਸਾਡੇ ਨੌਜਵਾਨ ਜਿਨ੍ਹਾਂ ਨੂੰ ਨਸ਼ੇੜੀ ਕਹਿੰਦੇ ਸਨ ਉਨ੍ਹਾਂ ਨੇ ਹਰ ਰੂਪ ਵਿੱਚ ਇਨਕਲਾਬ ਦਾ ਰਾਹ ਫੜ ਲਿਆ ਹੈ

ਇਹ ਮੇਰਾ ਮਾਂ ਬੋਲੀ ਦੀ ਸੇਵਾ ਘਰ ਆਉਂਦਾ ਇਹ ਮੇਰੀ ਮਾਂ ਬੋਲੀ ਦੀ ਸੇਵਾ ਹੈ ਜੋ ਮੈਨੂੰ ਕਰਕੇ ਬਹੁਤ ਖੁਸ਼ੀ ਹੁੰਦੀ ਹੈ। ਆਕਾਸ਼ਵਾਣੀ ਤੇ ਦੂਰਦਰਸ਼ਨ ਜਲੰਧਰ ਅੱਜਕੱਲ੍ਹ ਮਾਂ ਬੋਲੀ ਪੰਜਾਬੀ ਦਾ ਘਾਣ ਕਰਨ ਤੇ ਉਤਰੇ ਹੋਏ ਹਨ ਉਸ ਨੂੰ ਸੁਧਾਰਨ ਲਈ ਵੀ ਮੇਰੀਆਂ ਕੋਸ਼ਿਸ਼ਾਂ ਹਮੇਸ਼ਾਂ ਜਾਰੀ ਰਹਿਣਗੀਆਂ। ਇਸ ਤਰ੍ਹਾਂ ਮੈਂ ਲੇਖ ਲਿਖਣੇ ਸ਼ੁਰੂ ਕੀਤੇ ਅਤੇ ਛਪਣਾ ਸ਼ੁਰੂ ਹੋ ਗਿਆ। ਹੁਣ ਤੱਕ ਆਪ ਭਾਰਤ ਦੇ ਇੱਕ ਸੱਚੇ ਸਪੂਤ ਵਾਂਗ ਸਮਾਜ ਵਿੱਚ ਫੈਲੀਆਂ ਅਣਗਿਣਤ ਅਲਾਮਤਾ ਜੜੋਂ ਉਖਾੜਨ ਦਾ ਪ੍ਰਣ ਕਰ ਚੁੱਕੇ ਹਨ ਤੇ ਕਾਫੀ ਹੱਦ ਤੱਕ ਉਸ ਵਿੱਚ ਸਫਲ ਵੀ ਹੋਏ ਹਨ। ਰਮੇਸ਼ਵਰ ਜੀ ਨੇ ਮਰਚੈਂਟ ਨੇਵੀ ਵਿੱਚੋਂ ਆਪਣੀ ਤਿੰਨ ਦਹਾਕਿਆਂ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਪੰਜਾਬੀ ਮਾਂ ਬੋਲੀ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਮੇਰੇ ਵੱਲੋਂ ਵੀ ਉਹਨਾਂ ਨੂੰ ਸ਼ੁਭਕਾਮਨਾਵਾਂ ਹਨ।

ਰਾਜਨਦੀਪ ਕੌਰ ਮਾਨ

ਸੰਪਰਕ-6239326166

Previous articleCovid-19 fatalities in Africa surge amid new variants: WHO
Next articlePak approves China’s CanSino vaccine for emergency use