(ਸਮਾਜ ਵੀਕਲੀ)
ਮਹੁੱਬਤ ਕੋਈ ਇੱਕ ਸ਼ਬਦ ਨਹੀਂ
ਪੂਰਨ ਸ਼ਬਦਕੋਸ਼ ਮਹੁੱਬਤ ਏ
ਡੂੰਘਾ ਸਾਗਰ ਇਹ ਅਹਿਸਾਸਾਂ ਦਾ
ਡੁਬਕੀ ਲਾਵੇ ਜੋ,ਸਾਂਭੇ ਮਰਜੀਵਾ ਮੁਹੱਬਤ ਏ
ਉਚਾਈ ਇਸਦੀ ਨੂੰ ਜਾਨਣ ਲਈ
ਕਈ ਆਕਾਸ਼ਾਂ ਨੂੰ ਪਾਰ ਕਰ ਜੋ ਮਿਲੇ ਮੁਹੱਬਤ ਏ
ਸਮਾਈ ਇਸ ਚ ਪ੍ਰਕ੍ਰਿਤੀ ਦੀ ਹਰ ਅਦਾ
ਰੁੱਤਾਂ ਦੇ ਕਰਵਟ ਲੈਣ ਤੇ ਵੀ,
,ਜਿਸਦਾ ਵਜ਼ੂਦ ਇਕਸਮਾਨ ਹੋਵੇ ਮੁਹੱਬਤ ਏ
ਅਹਿਸਾਸ ਇਸਦੇ ਗ਼ਮਗੀਣ,ਚਾਹੇ ਖ਼ੁਸ਼ਨੁਮਾਂ
ਆ ਜਾਏ ਸਮਝ ਤਾਂ ਆਨੰਦਮਈ ਜੋ ਪਲ ਮੁਹੱਬਤ ਏ
ਮੋਹਤਾਜ ਨਹੀਂ ਰਿਸ਼ਤਿਆ ਦੇ ਨਾਵਾਂ ਦੀ
ਇਹ ਪਾਕ ਰੂਹਾਂ ਦੇ ਪਾਤਾਲੀ ਸੌਦੇ,ਮੁਹੱਬਤ ਏ
ਕੋਈ ਛੈਅ ਨਾ ਚਾਹੇ ,ਨਾ ਕਦੀ ਵਿਕਦੀ ਏ
ਪਾਕੀਜ਼ਾ ਅਹਿਸਾਸਾਂ ਨੂੰ ਮਹਿਸੂਸ ਹੋਵੇ ਜੋ ਮੁਹੱਬਤ ਏ
ਇਹ ਕੁਦਰਤ ਇਹ ਕਾਇਨਾਤ ਸਰਰ ਸਰਰ ਕਰਦੀ ਹਵਾ
ਪਹਾੜਾਂ ਤੋਂ ਛਮ ਛਮ ਵਗੇ ਨਦੀ,ਉਸਦਾ ਪੈਗ਼ਾਮੇਂ ਮੁਹੱਬਤ ਏ
ਯਕੀਂ ,ਆਸਥਾ,ਸਮਰਪਿਤ,ਤਪਸਿਆ, ਦੇ ਸਫ਼ਰ ਤਹਿ ਕਰਦੀ
ਕਦੀ ਨਾ ਮਰਦੀ, ਵੱਧਦੀ ਜਾਂਦੀ,ਇਹੋ ਪਾਕ-ਏ-ਮੁਹੱਬਤ ਏ
ਨਵਜੋਤ ਕੌਰ ਨਿਮਾਣੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly