(ਸਮਾਜ ਵੀਕਲੀ)
ਮਹਿੰਗਾਈ ਨੇ ਲੋਕ ਬਹੁਤ ਸਤਾਏ।
ਸਰਕਾਰਾਂ ਨੂੰ ਸ਼ਰਮ ਨਾ ਆਏ।
ਲੋਕ ਕਮਾਈਆਂ ਕਰ ਕਰ ਥੱਕੇ,
ਕਿਰਤ ਤਾਈਂ ਸੰਨ ਇਨ੍ਹਾਂ ਲਾਏ।
ਭੁੱਖ ਨਾਲ ਜਾਂਦੇ ਪੇਟ ਸੁੰਗੜਦੇ,
ਗੋਗੜ ਇਨ੍ਹਾਂ ਦੀ ਵਧਦੀ ਜਾਏ।
ਚੀਜ਼ਾਂ ਵਿਤੋਂ ਬਾਹਰ ਹੈ ਹੋਈਆਂ,
ਅੱਧਾ ਝੋਲਾ ਘਰ ਖਾਲੀ ਆਏ।
ਥੱਕ ਟੁੱਟ ਕੇ ਘਰ ਮਸਾਂ ਹੀ ਡਿੱਗੇ,
ਕਰੜੀ ਮਿਹਨਤ ਹੱਡ ਅਕੜਾਏ।
ਸਿਰਜਣਹਾਰੇ ਨੇ ਹੱਥ ਵਿਚਾਰੇ,
ਡੁੱਲਿਆ ਮੁੜ੍ਹਕਾ ਕੰਮ ਨਾ ਆਏ।
‘ਕੱਠੇ ਹੋ ਕੇ ਆਓ ਚੁੱਪ ਤੋੜੀਏ,
ਪ੍ਰਸ਼ੋਤਮ ਕਾਮਿਆਂ ਤਾਈਂ ਜਗਾਏ।
ਪ੍ਰਸ਼ੋਤਮ ਪੱਤੋ,ਮੋਗਾ
9855038775
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly