ਦੁਬਈ (ਸਮਾਜ ਵੀਕਲੀ): ਇਥੇ ਇਕ ਮਹਿਲਾ ਨਾਲ ਛੇੜਖਾਨੀ ਦੇ ਦੋਸ਼ਾਂ ’ਚ 40 ਵਰ੍ਹਿਆਂ ਦੇ ਭਾਰਤੀ ਵਿਅਕਤੀ ਨੂੰ ਛੇ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ‘ਗਲਫ਼ ਨਿਊਜ਼’ ਦੀ ਰਿਪੋਰਟ ਮੁਤਾਬਕ ਇਸ ਘਟਨਾ ਦੀ ਸ਼ਿਕਾਇਤ ਦੁਬਈ ਪੁਲੀਸ ਨੂੰ ਜੂਨ ’ਚ ਕੀਤੀ ਗਈ ਸੀ। ਪੁਲੀਸ ਜਦੋਂ ਘਟਨਾ ਸਥਾਨ ’ਤੇ ਪਹੁੰਚੀ ਤਾਂ ਮਹਿਲਾ ਰੋ ਰਹੀ ਸੀ। ਊਸ ਨੇ ਦੱਸਿਆ ਕਿ ਜਦੋਂ ਊਹ ਕਸਰਤ ਕਰ ਰਹੀ ਸੀ ਤਾਂ ਇਕ ਵਿਅਕਤੀ ਊਸ ਕੋਲ ਆਇਆ ਅਤੇ ਊਸ ਨੂੰ ਖੂਬਸੂਰਤ ਦੱਸਦਿਆਂ ਊਸ ਨਾਲ ਛੇੜਖਾਨੀ ਕਰਨ ਲੱਗ ਪਿਆ ਅਤੇ ਮੌਕੇ ਤੋਂ ਭੱਜ ਗਿਆ।
ਪੁਲੀਸ ਨੇ ਊਸ ਦੀ ਲੋਕੇਸ਼ਨ ਦਾ ਪਤਾ ਲਗਾ ਕੇ ਊਸ ਨੂੰ ਫੜ ਲਿਆ। ਊਸ ਸਮੇਂ ਊਹ ਨਸ਼ੇ ’ਚ ਸੀ ਅਤੇ ਮੁਆਫ਼ੀ ਮੰਗਦਾ ਰਿਹਾ। ਊੁਸ ’ਤੇ ਸ਼ਰਾਬ ਪੀਣ ਅਤੇ ਜਿਸਮਾਨੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਦੁਬਈ ਦੀ ਅਦਾਲਤ ਨੇ ਦੋਸ਼ੀ ਦੀ ਸਜ਼ਾ ਮੁਕੰਮਲ ਹੋਣ ਮਗਰੋਂ ਊਸ ਨੂੰ ਭਾਰਤ ਭੇਜਣ ਦੇ ਹੁਕਮ ਸੁਣਾਏ ਹਨ। ਅਦਾਲਤ ਦੇ ਫ਼ੈਸਲੇ ਖਿਲਾਫ਼ 15 ਦਿਨਾਂ ’ਚ ਅਪੀਲ ਕੀਤੀ ਜਾ ਸਕਦੀ ਹੈ।