ਮਹਿਲਾ ਟੀ20 ਚੈਲੇਂਜ: ਵੈਲੋਸਿਟੀ ਨੇ ਰੋਮਾਂਚਕ ਮੁਕਾਬਲੇ ’ਚ ਸੁਪਰਨੋਵਾਸ ਨੂੰ ਹਰਾਇਆ

ਸ਼ਾਰਜਾਹ (ਸਮਾਜ ਵੀਕਲੀ) : ਖੱਬੇ ਹੱਥ ਦੀ ਸਪਿੰਨਰ ਏਕਤਾ ਬਿਸ਼ਟ ਦੀ ਸ਼ਾਨਦਾਰ ਗੇਂਦਬਾਜ਼ੀ ਮਗਰੋਂ ਦੱਖਣੀ ਅਫ਼ਰੀਕਾ ਦੀ ਸੁਨੇ ਲੂਸ ਦੀਆਂ 21 ਗੇਂਦਾਂ ਵਿੱਚ ਨਾਬਾਦ 37 ਦੌੜਾਂ ਦੀ ਬਦੌਲਤ ਵੈਲੋਸਿਟੀ ਨੇ ਸਾਬਕਾ ਚੈਂਪੀਅਨ ਸੁਪਰਨੋਵਾ ਨੂੰ ਮਹਿਲਾ ਟੀ20 ਕ੍ਰਿਕਟ ਚੈਲੇਂਜ ਦੇ ਪਹਿਲੇ ਮੈਚ ਵਿੱਚ ਪੰਜ ਵਿਕਟਾਂ ਨਾਲ ਹਰਾ ਦਿੱਤਾ। ਸੁਪਰਨੋਵਾਸ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ਨਾਲ 126 ਦੌੜਾਂ ਹੀ ਬਣਾ ਸਕੀ। ਵੈਲੋਸਿਟੀ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ ਇਕ ਗੇਂਦ ਬਾਕੀ ਰਹਿੰਦਿਆਂ ਪੰਜ ਵਿਕਟਾਂ ਗੁਆ ਕੇ 129 ਦੌੜਾਂ ਬਣਾਈਆਂ। ਲੂਸ ਨੇ 21 ਗੇਂਦਾਂ ਵਿੱਚ ਚਾਰ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 37 ਦੌੜਾਂ ਦੀ ਨਾਬਾਦ ਪਾਰੀ ਖੇਡੀ ਤੇ ਚੌਕਾ ਲਗਾ ਕੇ ਟੀਮ ਦੀ ਝੋਲੀ ਜਿੱਤ ਪਾਈ।

Previous articleਤਿੰਨ ਹੋਰ ਰਾਫ਼ਾਲ ਲੜਾਕੂ ਜਹਾਜ਼ ਭਾਰਤ ਪੁੱਜੇ
Next articleਪੀਐੱਮਐੱਲਏ ਕੇਸ: ਈਡੀ ਵੱਲੋਂ ਚੰਦਾ ਕੋਛੜ, ਦੀਪਕ ਕੋਛੜ ਤੇ ਧੂਤ ਖ਼ਿਲਾਫ਼ ਪਹਿਲੀ ਚਾਰਜਸ਼ੀਟ ਦਾਖ਼ਲ