ਹੁਸ਼ਿਆਰਪੁਰ/ਸ਼ਾਮਚੁਰਾਸੀ (ਚੁੰਬਰ) (ਸਮਾਜ ਵੀਕਲੀ) – ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗੰ੍ਰਟੀ ਸਕੀਮ 2005 ਅਧੀਨ ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ 100 ਦਿਨ ਦਾ ਯਕੀਨਣ ਰੋਜ਼ਗਾਰ ਦੇਣ ਵਾਸਤੇ ਵੱਖ-ਵੱਖ ਪ੍ਰੋਜੈਕਟ ਪਿੰਡਾਂ ਵਿਚ ਸ਼ੁਰੂ ਕੀਤੇ ਜਾ ਰਹੇ ਹਨ। ਜਿਸ ਨਾਲ ਪਿੰਡਾਂ ਵਿਚ ਵੱਧ ਤੋਂ ਵੱਧ ਰੋਜ਼ਗਾਰ ਮਿਲੇਗਾ ਅਤੇ ਪਿੰਡਾਂ ਵਿਚ ਵਿਕਾਸ ਵੀ ਹੋਵੇਗਾ।
ਮਾਣਯੋਗ ਅਪਨੀਤ ਰਿਆਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ ਹੇਠ ਗ੍ਰਾਮ ਪਿੰਡ ਰਹਿਸੀਵਾਲ ਬਲਾਕ ਹੁਸ਼ਿਆਰਪੁਰ-1 ਵਿਖੇ ਸੀਮਤ ਕਿਸਾਨਾਂ ਦੇ ਜੀਵਨ ਪੱਧਰ ਨੂੰ ਹੋਰ ਵਿਕਸਤ ਕਰਨ ਵਾਸਤੇ ਕਿਸਾਨਾਂ ਦੀ ਨਿੱਜੀ ਮਾਲਕੀ ਵਿਚ ਦਰੱਖਤ ਬੂਟੇ ਲਗਾਉਣ ਦਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਪ੍ਰੋਜੈਕਟ ਰਾਹੀਂ ਜਮੀਨ ਲੇਵਲ ਦਾ ਕੰਮ ਤੇ ਬੂਟੇ ਲਗਾਉਣ ਦਾ ਅਤੇ ਦੇਖ ਭਾਲ ਦਾ ਕੰਮ ਮਨਰੇਗਾ ਸਕੀਮ ਰਾਹੀਂ ਕੀਤਾ ਜਾਣਾ ਹੈ।
ਪਿੰਡ ਰਹਿਸੀਵਾਲ ਦੇ ਸੀਮਤ ਕਿਸਾਨ ਕਸ਼ਮੀਰ ਕੌਰ ਵਿਧਵਾ, ਇੰਦਰਜੀਤ ਸਿੰਘ ਦੀ ਜਮੀਨ ਤੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ। ਇਸ ਕੰਮ ਨੂੰ ਸਫ਼ਲ ਬਣਾਉਣ ਵਾਸਤੇ ਸ਼੍ਰੀ ਹਰਬਿਲਾਸ ਬੀ ਡੀ ਪੀ ਓ ਹੁਸ਼ਿਆਰਪੁਰ-1, ਦਫ਼ਤਰੀ ਟੀਮ ਮੰਜੂ ਬਾਲਾ ਏ ਪੀ ਓ, ਸ਼੍ਰੀ ਕਾਲੀਆ ਟੀ ਏ, ਰਿਚਾ ਰਾਣਾ ਜੀ ਐਚ ਐਸ, ਸਰਪੰਚ ਸ਼ਿਵ ਲਾਲ, ਗੁਰਤੇਜ਼ ਸਿੰਘ, ਪ੍ਰਿਥੀ ਪਾਲ ਸਿੰਘ, ਸੰਤੋਖ ਸਿੰਘ, ਜਸਵੀਰ ਕੌਰ ਤੇ ਬਲਵਿੰਦਰ ਕੌਰ ਪੰਚ ਦੇ ਆਪਸੀ ਤਾਲਮੇਲ ਰਾਹੀਂ ਕੰਮ ਕਰਵਾਇਆ ਜਾ ਰਿਹਾ ਹੈ।