ਸ਼ਾਮ ਚੁਰਾਸੀ,(ਸਮਾਜ ਵੀਕਲੀ) (ਚੁੰਬਰ )- ਸਰਕਾਰੀ ਹਸਪਤਾਲ ਸ਼ਾਮ ਚੁਰਾਸੀ ਨੂੰ ਹਲਕਾ ਵਿਧਾਇਕ ਪਵਨ ਕੁਮਾਰ ਆਦੀਆ ਵਲੋ ਮਰੀਜ਼ਾਂ ਲਈ ਆਕਸੀਜਨ ਬਣਾਉਣ ਵਾਲੀ ਮਸੀਨ ਦਿੱਤੀ ਗਈ।ਬੁੱਧਵਾਰ ਨੂੰ ਹਲਕਾ ਵਿਧਾਇਕ ਪਵਨ ਕੁਮਾਰ ਦੇ ਬੇਟੇ ਸੋਰਵ ਆਦੀਆ ਤੇ ਸਾਹਿਲ ਆਦੀਆ ਨੇ ਸਰਕਾਰੀ ਹਸਪਤਾਲ ਨੂੰ ਕੋਵਡ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਨਾ ਆਵੇ ਇਸ ਲਈ ਮਰੀਜ਼ਾਂ ਦੀ ਸਹੂਲਤ ਲਈ ਆਕਸੀਜਨ ਮਸ਼ੀਨ ਭੇਂਟ ਕੀਤੀ ਗਈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਵਲੋ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਲੋਕਾਂ ਨੂੰ ਸਹੂਲਤਾਂ ਆਸਾਨੀ ਨਾਲ ਮਿਲ ਸਕਣ।
ਇਸ ਮੌਕੇ ਨਗਰ ਕੌਂਸਲ ਤੇ ਹਸਪਤਾਲ ਦੇ ਸਟਾਫ ਵਲੋ ਵਿਧਾਇਕ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਪ੍ਰਧਾਨ ਨਿਰਮਲ ਕੁਮਾਰ , ਕੁਲਜੀਤ ਸਿੰਘ ਹੁੰਦਲ , ਕੌਸ਼ਲਰ ਬਲਜਿੰਦਰ ਕੌਰ , ਮਨਜੀਤ ਕੌਰ , ਹਰਭਜਨ ਕੌਰ , ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਕੁਮਾਰ , ਡਾਕਟਰ ਅਲਕਾ , ਰਾਜੇਸ਼ ਕੁਮਾਰ , ਰਵਿੰਦਰ ਸਿੰਘ ,ਬਲਜੀਤ ਕੌਰ , ਸਤਵਿੰਦਰ ਕੌਰ ਤੇ ਸੰਦੀਪ ਕੌਰ ਆਦਿ ਹਾਜਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly