ਮੈਂ ਕਰਾਂ ਮੁੜ ਮੁੜ ਕੇ ਸ਼ੁਕਰਾਨਾ ਜੀ ,
ਜਿਨ੍ਹਾਂ ਚਲਾਇਆ ਸੀ ਮੋਦੀ ਖਾਨਾ ਜੀ ।
ਜਿਨ੍ਹਾਂ ਦਾ “ਜਪੁਜੀ ਸਾਹਿਬ” ਖ਼ਜ਼ਾਨਾ ਜੀ ,
ਮੇਰੇ ਸਤਿਗੁਰ ਦੀਆਂ ਉੱਚੀਆਂ ਸ਼ਾਨਾ ਜੀ ।
ਜਿੱਥੇ ਜਾਤ- ਪਾਤ ਦਾ ਕੋਈ ਰੌਲਾ ਨੀ ,
ਜਿਨ੍ਹਾਂ ਦਾ ਦਰਬਾਰ ਬੜਾ ਹੀ ਸੁੱਚਾ ਏ ।
ਅਸੀਂ ਨੀਵੇਂ ਹਾਂ ਤਾਂ ਕੀ ਹੋਇਆ ,
ਸਾਡਾ “ਬਾਬਾ ਨਾਨਕ” ਉੱਚਾ ਏ ।
ਵੰਡ ਕੇ ਸ਼ੱਕੀ ਦਾ ‘ਹੱਕ ਕਿਸੇ ਦਾ ਨੀ ਖੋਹੀਦਾ ,
ਗੁਰੂ ਆਪਣੇ ਤੋਂ ਬੇਮੁਖ ਨਹੀਓਂ ਹੋਈਦਾ ।
ਸਭ ਨੂੰ ,ਮੇਰਾ ਮਾਲਕ ਖਵਾਉਂਦਾ ਲਾਜ਼ਮੀ ,
ਭਾਵੇਂ ਤਾਜ਼ੀਆਂ ਜਾਂ ਰੁੱਖੀਆਂ ।
“ਬਾਬੇ ਨਾਨਕ “ਦੇ ਸਿੰਘ ਰੱਖਦੇ ,
ਮਨ ਨੀਵੇਂ ਮੱਤਾਂ ਉੱਚੀਆਂ ।
ਲੇਖਕ -ਮਨਦੀਪ -ਖਾਨਪੁਰੀ
ਪਤਾ -ਖਾਨਪੁਰ ਸਹੋਤਾ ਹੁਸ਼ਿਆਰਪੁਰ
ਮੋਬਾਇਲ ਨੰਬਰ -9779179060