(ਸਮਾਜ ਵੀਕਲੀ)
ਜਿੰਨਾਂ ਨੇ ਬਲ਼ਦਾਂ ਨਾਲ ਕਰੀਆਂ ਕਦੇ ਕਮਾਈਆਂ ਨੇ
ਅੱਜ ਉਹਨਾਂ ਚੀਕਾਂ ਸਰਕਾਰ ਦੀਆਂ ਪਵਾਈਆਂ ਨੇ
ਸਲੂਟ ਆ ਸਾਡਾ ਉਹਨਾਂ ਬਾਬਿਆਂ ਨੂੰ ਜੋ ਹੱਕਾਂ ਲਈ ਧਰਨੇ ਸੜਕਾਂ ਤੇ ਲਾਉਦੇ ਆ
ਨਾਲੇ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਹੱਕਾਂ ਲਈ ਲੜਨਾ ਸੰਘਰਸ਼ ਸਿਖਾਉਦੇ ਆ
ਨੌਜਵਾਨ ਵੀ ਜੋਸ ਦੇ ਨਾਲ ਨਾਲ ਕੰਮ ਹੋਸ਼ ਤੋ ਲੈਦੇ ਆ
ਅੰਦੋਲਨ ਵਿੱਚ ਰਹਿੰਦੇ ਆ ਹੋਰ ਨਾ ਕਿੱਧਰੇ ਗੇੜੇ ਦਿੰਦੇ ਆ
ਜਿਹੜੇ ਇਹਨਾਂ ਨੂੰ ਆਖਦੇ ਸੀ ਨਸ਼ੇੜੀ ਅੱਜ ਮੂੰਹ ਉਹਨਾ ਦੇ ਚੁੱਪ ਕਰਾਉਦੇ ਆ
ਮੁੰਡੇ ਪੰਜਾਬ ਦਿਆਂ ਪਿੰਡਾਂ ਦੇ ਦਿੱਲੀ ਬਾਡਰਾਂ ਤੇ ਸਰਕਾਰ ਖ਼ਿਲਾਫ ਨਾਅਰੇ ਲਾਉਦੇ ਆ
ਦਿੱਲੀ ਨੇ ਲੈ ਲਿਆ ਪੁੱਠਾਂ ਪੰਗਾ ਨਾਲ ਕਿਸਾਨਾਂ ਦੇ
ਹਰ ਵੇਲੇ ਦਿਲ ਧੜਕ ਦਿਆ ਵੱਡਿਆ ਪਰਧਾਨਾਂ ਦੇ
ਦੇਖ ਕੇ ਇਕੱਠ ਕਿਸਾਨਾ ਦੇ ਮੰਤਰੀਆ ਦੇ ਉਦਾਸ ਹੋਏ ਚਿਹਰੇ ਆ
ਰੋਕੇ ਰੁਕੇ ਨਾ ਪੰਜਾਬੀ ਨਾਕਿਆ ਤੇ ਮੋਦੀ ਦੀ ਦਿੱਲੀ ਚ ਜਾ ਲਾਏ ਡੇਰੇ ਆ
ਲੈ ਕੇ ਹੱਕ ਮੁੜਣਗੇ ਪੰਜਾਬ ਦਿੱਲੀਏ ਤੈਨੂੰ ਚੈਲੇਂਜ਼ ਕਰਦੇ ਆ
ਹੱਕ ਲਿਆ ਬਿਨਾ ਨੀ ਘਰ ਜਾਦੇ ਭਾਵੇ ਵਿੱਚ ਠੰਢ ਦੇ ਮਰਦੇ ਆ
ਪੰਜਾਬ ਦੇ ਸਿੱਧੇ ਸਾਦੇ ਕਿਰਤੀ ਲੋਕ ਅਸੀ ਸਦਾ ਚੱਲਦਿਆ ਹੋਕੇ ਨੀਵੇ ਨੀ
ਜਿੱਤ ਕੇ ਤੈਨੂੰ ਦਿੱਲੀਏ ਨਵਾ ਸਾਲ ਮਨਾਵਾਗੇ ਦੇਸੀ ਘਿਉ ਦੇ ਬਾਲ਼ਕੇ ਦੀਵੇ ਨੀ
ਲਿਖਾਰੀ- ਮੂਸਾ ਅਤਰਗੜ
ਪਿੰਡ – ਅਤਰਗੜ
ਜਿਲ੍ਹਾਂ- ਬਰਨਾਲਾ
ਸੰਪਰਕ- 62805-73274