ਈਦ ਮਨਾਈਏ

(ਸਮਾਜ ਵੀਕਲੀ)

ਹਿੰਦੂ, ਮੁਸਲਿਮ , ਸਿੱਖ, ਇਸਾਈ,
ਆਪਾਂ ਸਾਰੇ ਭਾਈ – ਭਾਈ,
ਸੌਗਾਤਾਂ ਭਰਿਆ ਦਿਨ ਹੈ ਆਇਆ,
ਆਉ ਰਲ – ਮਿਲ ਇਸਨੂੰ ਗਾਈਏ,
ਆਉ ਰਲ- ਮਿਲ  ਈਦ ਮਨਾਈਏ,
ਇਕ ਜੁੱਟ ਹੋ ਜਾਈਏ,
ਖੁਸ਼ੀਆਂ ਦਾ ਮਾਹੌਲ ਸਜਾਈਏ,
ਸਭਨਾਂ ਦਾ ਖੁਸ਼ੀਆਂ ਵਿੱਚ ਸ਼ਾਮਿਲ ਹੋ ਜਾਈਏ,
ਆਉ ਰਲ – ਮਿਲ ਈਦ ਮਨਾਈਏ,
ਸਭ ਧਰਮਾਂ ਦਾ ਕਰੀਏ ਸਤਿਕਾਰ,
ਰਹੀਏ ਆਪਾਂ ਨਾਲ ਪਿਆਰ,
ਸਭ ਦਾ ਧਰਮ ਸਾਂਝਾਂ ਹੋਵੇ ਫਰਿਆਦ ਕਰੀਏ,
ਧਰਮਾਂ ਦੀ ਆੜ੍ਹ ‘ਚੋ ਆਪੇ ਨੂੰ ਆਜ਼ਾਦ ਕਰੀਏ,
ਆਉ ਖੁਸ਼ੀਆਂ ਦੇ ਰੰਗਾਂ ਵਿੱਚ ਰੰਗ ਜਾਈਏ,
ਆਉ ਰਲ- ਮਿਲ ਈਦ ਮਨਾਈਏ,
ਸਭ ਇਕ ਹੋ ਕੇ  ਰਹੀਏ,
ਦੁੱਖ- ਸੁੱਖ ਵੀ ਵਡਾਈਏ,
ਜੋ ਏਕਤਾ ਨੂੰ ਭੰਗ ਕਰਨ  ‘ਭੁਪਿੰਦਰ’ ਨਿਮਰਤਾ ਨਾਲ ਸਮਝਾਈਏ ।।
ਭੁਪਿੰਦਰ ਕੌਰ
ਪਿੰਡ ਥਲੇਸ਼, ਜਿਲ੍ਹਾ ਸੰਗਰੂਰ,
ਮੋਬਾਈਲ  6284310772
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਦਾਰ ਸਿੱਧੂ ਜੀ ਵੱਲੋਂ ਅਨੌਖੀ ਪਹਿਲ ਪੰਜਾਬ ਵਿੱਚ ਲਗਵਾਉਣਗੇ ਪੰਜਾਹ ਹਾਜ਼ਰ ਬੂਟੇ – ਮਾਨਤੀ ਪਹਿਲਵਾਨ
Next articleਈਦ ਆਈ….