ਮਤਲਬ

(ਸਮਾਜ ਵੀਕਲੀ)

ਮਤਲਬ ਕੱਢ ਕੇ ਜਾਂ
ਮਤਲਬ ਨਾ ਨਿਕਲਣ ਤੇ
ਲੋਕੀਂ ਮੈਨੂੰ ਛੱਡਦੇ ਦੇਖੇ ਮੈਂ
ਹੱਥੀਂ ਲਾਇਆ ਉਹਨਾਂ
ਪਿਆਰ ਦਾ ਬੂਟਾ
ਜੜ੍ਹੋਂ ਵੱਢਦੇ ਦੇਖੇ ਮੈਂ
ਪਹਿਲਾਂ ਦੇ ਕੇ ਹਾਸੇ
ਪਿੱਛੋਂ ਹੌਂਕੇ ਵੰਡਦੇ ਦੇਖੇ ਮੈਂ
ਕਰਦੇ ਸੀ ਜੋ ਸਿਫ਼ਤਾਂ
ਸਾਡੇ ਮੂਹਰੇਂ ਸਾਡੀਆਂ ਹੀ
ਮਗਰੋਂ ਲੋਕਾਂ ਵਿੱਚ ਭੰਡਦੇ ਦੇਖੇ ਮੈਂ
ਜੋ ਕਹਿੰਦੇ ਸੀ ਸਾਨੂੰ ਨੀ
ਪੈਸੇ ਤੱਕ ਮਤਲਬ
ਅੱਜ ਤੱਕ ਨਾ ਰੱਜਦੇ ਦੇਖੇ ਮੈਂ
ਕਰਨ ਇੱਧਰ ਤੇ ਉੱਧਰ ਦੀਆਂ
ਗੱਲਾਂ ਸੁਣਕੇ ਤੇ ਦੋਗਲੇ
ਇੱਕ ਪਾਸੇ ਅੜਦੇ ਨਾ ਦੇਖੇ ਮੈਂ
ਮੈਨੂੰ ਕਹਿੰਦੈ ਸੀ ਰਹਾਂ ਦਾ ਤੇਰਾ
ਪਰਛਾਵਾਂ ਬਣਕੇ ਤੇ
ਪਰ ਸੱਚੀਂ ਆਖਾਂ ,
ਅੱਜ ਤੱਕ ਨਾ ਨਾਲ ਖੜਦੇ ਦੇਖੇ ਮੈਂ
ਜੋ ਕਹਿੰਦੇ ਸੀ
ਜੱਗ ਨਾਲ ਲੜਾਂਗੇ ਤੇਰੇ ਲਈ
ਉਹ ਮੇਰੇ ਨਾਲ ਹੀ ਲੜਦੇ ਦੇਖੇ ਮੈਂ
ਜੋ ਗੁਨਾਹ ਕਦੇ ਮੈਂ ਕੀਤਾ ਨਹੀਂ
ਉਹਦੇ ਵੀ ਇਲਜ਼ਾਮ
ਮੇਰੇ ਮੱਥੇ ਮੜਦੇ ਦੇਖੇ ਮੈਂ
ਜੋ ਵੱਡੀਆਂ ਖੁਸ਼ੀਆਂ
ਦੇਣ ‘ਚ ਵਾਧਾ ਕਰਦੇ ਸੀ
ਉਹ ਮੇਰੀ ਨਿੱਕੀ ਜਿਹੀ
ਖੁਸ਼ੀ ਤੋਂ ਸੜਦੇ ਦੇਖੇ ਮੈਂ
ਐਵੇਂ ਕਰਨ ਫੋਕੀ ਠਾਹ ਠਾਹ
ਬਿਨਾਂ ਕੰਮੋਂ ਗੱਜਦੇ ਦੇਖੇ ਮੈ
ਲੋੜ ਪੈਣ ਤੇ ਫਿਰ ਇਹ
ਦੋਗਲੇ ਭੱਜਦੇ ਦੇਖੇ ਮੈਂ
ਹਰ ਪਾਸੇ ਸਾਰੇ ਮਤਲਬ
ਕੱਢਦੇ ਦੇਖੇ ਮੈਂ

ਅਰਸ਼ਪ੍ਰੀਤ ਕੌਰ ਰਾਜਿਆਣਾ

Previous articleअभिषेक सिंह बने रेल कोच फैक्ट्री मजदूर यूनियन के सर्वसम्मति से अध्यक्ष
Next articleਮੌਜੂਦਾ ਸਮੇਂ ਵਿੱਚ ਭਾਰਤ: ਸਮਾਜਵਾਦ ਤੋਂ ਸਾਮਰਾਜਵਾਦ ਵੱਲ