ਕਮੇਟੀ ਮੈਂਬਰ ਨੇ ਸੰਗਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ
ਮਹਿਤਪੁਰ (ਸਮਾਜ ਵੀਕਲੀ) (ਸੁਖਵਿੰਦਰ ਸਿੰਘ ਖਿੰੰਡਾ)- ਮਹਿਤਪੁਰ ਨਜ਼ਦੀਕ ਪਿੰਡ ਕੰਗ ਵਾਲਾ ਬਿੱਲਾਂ ਵਿੱਚ ਇੱਕ ਔਰਤ ਨੇ ਆਪਣੇ ਮਤਰੇਏ ਪੁਤ ਨੂੰ ਫਸਾਉਣ ਲਈ ਪਾਵਨ ਗੁਟਕਾ ਸਾਹਿਬ ਜੀ ਦੇ ਅੰਗਾਂ ਦੀ ਬਿਅਦਬੀ ਕਰ ਦਿੱਤੀ ਇਸ ਤੇ ਪਰਿਵਾਰ ਦੀ ਆਪਸੀ ਰੰਜਸ ਕੱਢਣ ਲਈ ਨਿੱਤਨੇਮ ਦੇ ਗੁਟਕਾ ਸਾਹਿਬ ਦੇ ਪਾਵਨ ਅੰਗਾਂ ਦੀ ਬੇਅਦਬੀ ਕਾਰਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਦੇਵ ਸਿੰਘ ਵੱਲੋਂ ਅਫਸੋਸ ਜ਼ਾਹਿਰ ਕਰਦਿਆਂ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਰਹਿਣ ਦੀ ਅਪੀਲ ਕੀਤੀ । ਜਥੇਦਾਰ ਕਲਿਆਣ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਕੰਗ ਵਾਲਾ ਬਿੱਲਾਂ ਵਿੱਚ ਨਿੱਤਨੇਮ ਸਾਹਿਬ ਦੇ ਗੁਟਕਾ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕਰਨ ਬਾਬਤ ਜਾਣਕਾਰੀ ਮਿਲੀ ਹੈ ਇਸ ਬਾਬਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਬਾਜਵਾ ਕਲਾਂ ਦੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਜੀ ਨੂੰ ਜਾਣੂੰ ਕਰਵਾਇਆ ਤੇ ਘਟਨਾ ਸਥਾਨ ਤੇ ਜਲਦੀ ਪਹੁੰਚਣ ਪੁਲਿਸ ਪ੍ਰਸ਼ਾਸਨ ਨੂੰ ਜਾਣੂ ਕਰਵਾਉਣ ਲਈ ਤੇ ਸਾਰੀ ਜਾਣਕਾਰੀ ਇਕੱਤਰ ਕਰਕੇ ਰਿਪੋਰਟ ਕਰਨ ਲਈ ਕਿਹਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਨੇ ਅਜੀਤ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਇਸ ਬਾਬਤ ਥਾਣਾ ਮੁਖੀ ਮਹਿਤਪੁਰ ਮਹਿੰਦਰਪਾਲ ਤੇ ਡੀ ਐਸ ਪੀ ਸਵਰਨਦੀਪ ਸਿੰਘ ਸ਼ਾਹਕੋਟ ਨੂੰੰ ਤੁਰੰਤ ਜਾਣਕਾਰੀ ਦਿੱਤੀ ਤਾਂ ਪੁਲਿਸ ਪ੍ਰਸ਼ਾਸਨ ਥਾਣਾ ਮੁਖੀ ਮਹਿਤਪੁਰ ਮਹਿੰਦਰਪਾਲ ਜਾਣਕਾਰੀ ਮਿਲਦੇ ਹੀ ਮੇਰੇ ਨਾਲ ਘਟਨਾ ਸਥਾਨ ਪਿੰਡ ਕੰਗ ਵਾਲੇ ਬਿੱਲੇ ਪਹੁੁੰਚੇ ਤੇ ਪੁਲਿਸ ਪ੍ਰਸ਼ਾਸਨ ਵਲੋਂ ਪੁਛਗਿੱਛ ਕੀਤੀ ਤੇ ਪਾਵਨ ਗੁਟਕਾ ਸਾਹਿਬ ਜੀ ਤੇ ਗੁਟਕਾ ਸਾਹਿਬ ਜੀ ਦੇ ਅੰਗ ਜਿਨ੍ਹਾਂ ਦੀ ਬੇਅਦਬੀ ਕੀਤੀ ਗਈ ਸੀ ਨੂੰ ਅਦਬ ਸਤਿਕਾਰ ਸਹਿਤ ਇਕੱਤਰ ਕਰਕੇ ਗੁਰੁਦਵਾਰਾ ਸੁਖਚੈਨ ਦਾਸ ਵਿੱਖੇ ਪਹੁੰਚਾ ਦਿੱਤਾ ਗਿਆ ਤੇ ਇਸ ਬਾਬਤ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ ਗਈ।
ਉਧਰ ਥਾਣਾ ਮੁਖੀ ਮਹਿਤਪੁਰ ਮਹਿੰਦਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇੱਕ ਮੰਦਭਾਗੀ ਘਟਨਾ ਹੈ ਇਸ ਘਟਨਾ ਬਾਬਤ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਹਰਵਿੰਦਰ ਸਿੰਘ ਦੁਆਰਾ ਜਾਣਕਾਰੀ ਦਿੱਤੀ ਗਈ ਜਿਸ ਤੇ ਪਿੰਡ ਕੰਗ ਵਾਲਾ ਬਿੱਲਾਂ ਵਿੱਖੇ ਐਸ ਐਸ ਪੀ ਸਵਰਨਦੀਪ ਸਿੰਘ, ਡੀ ਐਸ ਪੀ ਗੁਰਪ੍ਰੀਤ ਸਿੰਘ ਸਮੇਤ ਪੁਲਿਸ ਪ੍ਰਸ਼ਾਸਨ ਪਹੁੰਚਿਆ ਹੋਇਆ ਹੈ ਤੇ ਤਸ਼ਰੀਫ਼ ਕੀਤੀ ਗਈ ਹੈ ਜਿਸ ਵਿੱਚ ਏ ਐਸ ਆਈ ਪਰਮਜੀਤ ਸਿੰੰਘ ਨੂੰ ਗੁਰਮੀਤ ਸਿੰਘ ਰਾਜਾ ਪੁੱਤਰ ਲੇਟ ਗੁਰਮੇਜ ਸਿੰਘ ਵਾਸੀ ਕੰਗ ਵਾਲੇ ਬਿੱਲੇ ਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਬਿਆਨ ਦਿੱਤਾ ਕਿ ਮੇਰੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਮਤਰੇਈ ਮਾਂ ਦਲਜੀਤ ਕੌਰ ਮੇਰੇ ਤੇ ਮੇਰੀ ਪਤਨੀ ਨੂੰ ਚੰਗਾ ਨਹੀਂ ਸਮਝਦੀ ਇਸ ਨੇ ਝੂਠੇ ਅਰੋਪ ਲਗਾ ਕੇ ਮੈਨੂੰ ਪਹਿਲਾਂ ਵੀ ਜੇਲ ਕਰਵਾ ਦਿੱਤੀ ਸੀ ਤੇ ਹੁਣ ਮੈਂ ਜ਼ਮਾਨਤ ਤੇ ਆਇਆ ਹਾਂ ਤੇ ਹੁਣ ਮੇਰੀ ਮਤਰੇਈ ਮਾਂ ਵੱਲੋਂ ਮੈਨੂੰ ਫਸਾਉਣ ਲਈ ਪਾਵਨ ਨਿਤ ਨੇਮ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਹੈ। ਤੇ ਪਾਵਨ ਅੰਗਾਂ ਨੂੰ ਪਾੜ ਕੇ ਘਰ ਦੇ ਅੰਦਰ ਤੇ ਬਾਹਰ ਖਿਲਾਰ ਦਿੱਤਾ ਗਿਆ ਇਸ ਘਟਨਾ ਦੀ ਪੜਤਾਲ ਕਰਨ ਉਪਰੰਤ ਪੁਲਿਸ ਪ੍ਰਸ਼ਾਸਨ ਵਲੋਂ ਦਲਜੀਤ ਕੌਰ ਪਤਨੀ ਲੇਟ ਗੁਰਮੇਜ ਸਿੰਘ ਵਾਸੀ ਪਿੰਡ ਕੰਗ ਵਾਲਾ ਬਿੱਲਾਂ ਤੇ 295 ਤਹਿਤ ਧਾਰਮਿਕ ਭਾਵਨਾਵਾਂ ਤੇ ਪਰਚਾ ਦਰਜ ਕਰਕੇ ਦੋਸ਼ੀ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਘਟਨਾ ਤੇ ਅਲੱਗ ਅਲੱਗ ਜਥੇਬੰਦੀਆਂ, ਪ੍ਰਚਾਰਕਾਂ, ਪਾਰਟੀਆਂ ਵੱਲੋਂ ਦੁਖ ਦਾ ਪ੍ਰਗਟਾਵਾ ਕੀਤਾ ਗਿਆ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly