(ਸਮਾਜ ਵੀਕਲੀ)
ਮਜ਼ਦੂਰ ਦਿਵਸ ਤੇ ਮਜ਼ਦੂਰਾਂ ਨੂੰ ਸਲਾਮ ਮੇਰੇ ਵੱਲੋਂ
ਮਜ਼ਦੂਰੀ ਕਰਦੇ ਮਜ਼ਦੂਰਾਂ ਨੂੰ ਸਤਿਕਾਰ ਮੇਰੇ ਵਲੋਂ
ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ ਜਿਸ ਦਿਨ
ਬੜੀ ਭਾਰੀ ਕੀਮਤ ਮਜ਼ਦੂਰਾਂ ਚੁਕਾਈ ਇਸ ਦਿਨ
ਕੰਮ ਦੇ ਘੰਟੇ ਅੱਠ ਕਰੋ ਦੀ ਮੰਗ ਰੱਖੀ ਮਜ਼ਦੂਰਾਂ
ਸਾਥੀ ਸ਼ਹੀਦ ਕਰਵਾ ਮੁੱਲ ਚੁਕਾਇਆ ਮਜ਼ਦੂਰਾਂ
ਅੱਜ ਜਿੰਨੇ ਵੀ ਘਰ ਇਮਾਰਤਾਂ ਬਣੀਆਂ ਨੇ ਏਥੇ
ਬਿਨਾਂ ਮਜ਼ਦੂਰਾਂ ਕਿਵੇਂ ਬਣਦੀਆਂ ਦੱਸੋ ਇਹ ਏਥੇ
ਬੱਚੇ ਨਾਲ ਬੰਨ ਕੇ ਲੋਕਾਂ ਦੇ ਮਹਿਲ ਉਸਾਰਨ
ਭੁੱਖੇ ਢਿੱਡ ਕਈ ਵਾਰ ਕੰਮ ਕਰੀ ਇਹ ਜਾਵਣ
ਦੂਜਿਆਂ ਦੇ ਰੈਣ ਬਸੇਰੇ ਬਣਾਈ ਜਾਣ ਇਹ ਭਾਈ
ਪਰ ਦੁਨੀਆਂ ਨੂੰ ਇਹਨਾਂ ਦੀ ਕਦਰ ਨਾ ਆਈ
ਮਿਹਨਤ ਇਹਨਾਂ ਦੀ ਸਦਕਾ ਧੰਨ ਧੰਨ ਲੋਕਾਈ
ਪਰ ਦੁਨੀਆਂ ਨੇ ਇਹਨਾਂ ਦੀ ਕਦਰ ਨਾ ਪਾਈ
ਕੰਮ ਕਰਦੇ ਜਿਸ ਦੀ ਖਾਤਰ ਉਸ ਦੇ ਬਣ ਜਾਂਦੇ
ਲੋਕਾਂ ਦੇ ਕੰਮ ਕਰਦੇ ਨੇ ਆਪਣੇ ਬੱਚੇ ਭੁੱਲ ਜਾਂਦੇ
ਦੁਨੀਆ ਦੇ ਘਰਾਂ ਨੂੰ ਬੜੇ ਸੁੰਦਰ ਬਣਾ ਦਿੰਦੇ ਨੇ
ਲੋਕਾਂ ਲਈ ਮਹਿਲ ਬਣਾ ਘਰ ਰੂਸ਼ਨਾ ਦਿੰਦੇ ਨੇ
ਕਈ ਵਾਰੀ ਤਾਂ ਮਾਲਕ ਦਾ ਗੁੱਸਾ ਵੀ ਝੱਲਦੇ ਨੇ
ਬਿਨਾਂ ਖਾਧੇ ਪੀਤੇ ਹੀ ਕਈ ਘੰਟੇ ਕੰਮ ਕਰਦੇ ਨੇ
ਗਰਮੀ ਸਰਦੀ ਧੁੱਪੇ ਖੜ੍ਹ ਕੇ ਇੱਟਾਂ ਫੜਾਈ ਜਾਂਦੇ
ਉਮਰਾਂ ਤੋਂ ਪਹਿਲਾਂ ਹੀ ਉਮਰਾਂ ਵਧਾਈ ਜਾਂਦੇ ਨੇ
ਜੇ ਹੁੰਦੇ ਨਾ ਕਾਰੀਗਰ ਬੰਦੇ ਇਸ ਦੁਨੀਆਂ ਵਿੱਚ
ਜੇ ਨਾ ਕਰਦੇ ਹੱਥੀਂ ਦਿਮਾਗੀ ਕੰਮ ਦੁਨੀਆਂ ਵਿੱਚ
ਕੋਈ ਛੱਤ ਥੱਲੇ ਏ ਸੀ ਲਗਾ ਨਾ ਬਹਿ ਸਕਦਾ ਸੀ
ਮੇਰਾ ਘਰ ਬਹੁਤ ਹੈ ਸੋਹਣਾ ਨਾ ਕਹਿ ਸਕਦਾ ਸੀ
ਔਰਤ ਨੂੰ ਕਰਨੀ ਪੈਂਦੀ ਮਜ਼ਦੂਰੀ ਵਿੱਚ ਮਜਬੂਰੀ
ਛੋਟੇ ਬੱਚੇ ਕੋਲ ਬਿਠਾ ਧੁੱਪੇ ਕਰਦੀ ਹੈ ਮਜ਼ਦੂਰੀ
ਜੋ ਕਿਸੇ ਲਈ ਕੰਮ ਕਰਦੇ ਨੇ ਸਭ ਹੈ ਮਜ਼ਦੂਰੀ
ਇੱਕ ਤਰਾਂ ਦੀ ਲੋਕ ਸੇਵਾ ਹੀ ਹੈ ਇਹ ਮਜ਼ਦੂਰੀ
ਜਿਹੜੇ ਹੱਡ ਭੰਨਵੀ ਮਿਹਨਤ ਕਰਦੇ ਤੁਹਾਡੇ ਲਈ
ਦਿਓ ਸਤਿਕਾਰ ਉਨ੍ਹਾਂ ਨੂੰ ਕੰਮ ਕਰਦੇ ਸਾਡੇ ਲਈ
ਸਦਾ ਸਤਿਕਾਰ ਕਰੋ ਮਿਹਨਤੀ ਮਜ਼ਦੂਰਾਂ ਦਾ
ਸਦਾ ਮਾਣ ਵਧਾਈਏ ਇਹਨਾਂ ਸੱਚੀਆਂ ਰੂਹਾਂ ਦਾ
ਆਪਣਾ ਆਪ ਤਪਾ ਕੇ ਘਰ ਬਣਾਉਂਦੇ ਸਭ ਦਾ
ਧਰਮਿੰਦਰ ਕਰੋ ਸਤਿਕਾਰ ਸਦਾ ਮਜ਼ਦੂਰਾਂ ਦਾ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly