(ਸਮਾਜ ਵੀਕਲੀ)
ਕੱਲ੍ਹ ਰਾਤੀਂ ਮੈਂ ਸੁਪਣਾ ਵੇਖਿਆ
ਸੁਫਣਾ ਸੱਚ ਨਾ ਹੋ ਜਾਵੇ।।
ਉਹਦੇ ਨੈਣਾਂ ਦਾ ਹੰਝੂ ਕਿਤੇ
ਬਣ ਕੇ ਰੱਤ ਨਾ ਚੋ ਜਾਵੇ।।
ਕੱਲੀ ਜਿੰਦ ਕਲਾਪਾ ਜੀਵਨ
ਜੀਅ ਜੰਜਾਲ ਬਥੇਰੇ ਨੇ ।।
ਮਖੌਟਿਆਂ ਵਾਲੀ ਭੀੜ ਦੇ ਵਿੱਚੋਂ
ਔਖੇ ਲੱਭਣੇ ਚਿਹਰੇ ਨੇ।।
ਜਰਬਾਣਿਆਂ ਦੀਆਂ ਭੀੜਾਂ ਵੀ ਨੇ
ਬਦਤਰ ਹੋਏ ਹਾਲਾਤ ਬੜੇ।।
ਲੱਤਾਂ ਖਿੱਚਣ ਵਾਲੇ ਸਾਰੇ
ਟਾਂਵਾਂ ਟਾਂਵਾਂ ਸਾਥ ਖੜ੍ਹੇ ।।
ਕਾਲੀਆਂ ਨ੍ਹੇਰੀਆਂ ਰਾਤਾਂ ਵੀ ਨੇ
ਸੂਰਜ ਬਣ ਕੇ ਚੜ੍ਹਨਾ ਪਉ।।
ਝਾਂਸੀ ਵਾਲੀ ਰਾਣੀ ਬਣ ਕੇ
ਨਾਲ ਸਮਾਜ ਦੇ ਲੜਨਾ ਪਉ ।।
ਦੇ ਦਿਲਾਸਾ ਦਿਲ ਆਪਣੇ ਨੂੰ
ਅਜੇ ਤਾਂ ਪੰਧ ਲੰਮੇਰੇ ਨੇ।।
ਛੁਹਣੇ ਅੰਬਰ ਮਾਰ ਉਡਾਰੀ
ਪਾਉਣੇ ਘੁੰਮਣ ਘੇਰੇ ਨੇ।।
ਕੈਰੀ ਅੱਖ ਨਾਲ ਝਾਕਣ ,
ਵਾਲੇ ਭੈੜੇ ਲੋਕੀ ਮਿਲਦੇ ਨੇ ।।
ਫੋਕੇ ਹਮਦਰਦ ਮੂੰਹਾਂ ਦੇ ਮਿੱਠੇ,
ਕਾਲੇ ਅੰਦਰੋਂ ਦਿਲਦੇ ਨੇ ।।
ਮਾਂ ਵੀ ਬਣਦੀ, ਭੈਣ ਵੀ ਬਣਦੀ
ਪਤਨੀ ਬਣਦੀ, ਧੀ ਬਣਦੀ, ।।
ਪਰ ਇਸ ਮਰਦ ਪ੍ਰਧਾਨ ਸਮਾਜ
ਚ,ਮੇਰੇ ਨਾਲ ਨੀ ਕੀ ਬਣਦੀ ??
ਔਰਤ ਹਾਂ, ਰਣ ਚੰਡੀ ਬਣ ਕੇ
ਉੱਗਰ ਰੂਪ ਵੀ ਧਾਰ ਲਵਾਂ।।
ਮਮਤਾ ਦੀ ਮੂਰਤ ਹਾਂ ਪਿਆਰੀ
ਤਨ ਮਨ ਧਨ ਵੀ ਵਾਰ ਦਵਾਂ।।
ਕਪਿਲ ਦੇਵ ਬੈਲੇ
9464428531
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly