ਸ੍ਰੀ ਗੋਇੰਦਵਾਲ ਸਾਹਿਬ (ਸਮਾਜ ਵੀਕਲੀ): ਇੱਥੋ ਦੇ ਪਿੰਡ ਭਰੋਵਾਲ ਦਾ 13 ਸਾਲਾ ਬੱਚਾ ਭੇਤਭਰੇ ਹਾਲਤ ਵਿੱਚ ਲਾਪਤਾ ਹੋ ਗਿਆ। ਉਧਰ ਪਰਿਵਾਰ ਵੱਲੋਂ ਬੱਚੇ ਨੂੰ ਅਗਵਾ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੌਕੇ ’ਤੇ ਪਹੁੰਚੇ ਸਬ ਡਿਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਰਮਨਦੀਪ ਸਿੰਘ ਭੁੱਲਰ ਵੱਲੋਂ ਐੱਸਐੱਚਓ ਜਸਵੰਤ ਸਿੰਘ ਦੀ ਅਗਵਾਈ ਹੇਠ ਟੀਮ ਗਠਿਤ ਕਰ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। 13 ਸਾਲਾ ਅਰੁਣ ਪੁੱਤਰ ਗੁਰਮੀਤ ਸਿੰਘ ਵਾਸੀ ਭਰੋਵਾਲ ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਘਰੋਂ ਮੁਬਾਈਲ ਫੋਨ ਰੀਚਾਰਜ ਕਰਵਾਉਣ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਕੋਈ ਉੱਘਸੁੱਘ ਨਹੀਂ। ਚੌਕੀ ਫਤਿਆਬਾਦ ਦੇ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਬੱਚੇ ਨੂੰ ਅਗਵਾ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀ ਆਈ। ਪੁਲੀਸ ਟੀਮਾਂ ਬੱਚੇ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।
ਪੁਲੀਸ ਨੇ ਗੁੰਮ ਹੋਏ ਬੱਚੇ 24 ਘੰਟੇ ਵਿੱਚ ਲੱਭੇ
ਹੁਸ਼ਿਆਰਪੁਰ: ਇੱਥੋਂ ਦੇ ਰਾਮ ਕਲੋਨੀ ਕੈਂਪ ਸਥਿਤ ਚਿਲਡਰਨ ਹੋਮ ਤੋਂ 31 ਮਈ ਨੂੰ ਗਏ ਦੋ ਬੱਚਿਆਂ ਨੂੰ ਜ਼ਿਲ੍ਹਾ ਪੁਲੀਸ ਨੇ 24 ਘੰਟਿਆਂ ਵਿੱਚ ਲੱਭ ਕੇ ਚਿਲਡਰਨ ਹੋਮ ਦੇ ਹਵਾਲੇ ਕਰ ਦਿੱਤਾ। ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਚਿਲਡਰਨ ਹੋਮ ਵਿੱਚੋਂ 2 ਲੜਕੇ ਕਰਨ ਪੁੱਤਰ ਚਿੰਕੂ ਉਮਰ ਕਰੀਬ 15 ਸਾਲ ਅਤੇ ਸਚਿਨ ਪੁੱਤਰ ਸੁਰਿੰਦਰ ਉਮਰ ਕਰੀਬ 10 ਸਾਲ ਕਿਤੇ ਚਲੇ ਗਏ ਹਨ। ਬੱਚਿਆਂ ਦੀ ਭਾਲ ਲਈ ਐੱਸਪੀ (ਜਾਂਚ) ਰਵਿੰਦਰ ਪਾਲ ਸਿੰਘ ਸਿੱਧੂ ਦੀ ਅਗਵਾਈ ਵਾਲੀ ਟੀਮ ਨੇ 24 ਘੰਟੇ ਦੇ ਅੰਦਰ ਦੋਵਾਂ ਬੱਚਿਆਂ ਨੂੰ ਲੱਭ ਕੇ ਚਿਲਡਰਨ ਹੋਮ ਦੇ ਹਵਾਲੇ ਕਰ ਦਿੱਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly