ਭੇਤ-ਭਰੀ ਹਾਲਤ ’ਚ ਫ਼ੌਜੀ ਅਧਿਕਾਰੀ ਦੀ ਲਾਸ਼ ਮਿਲੀ

ਰਾਜੌਰੀ (ਸਮਾਜ ਵੀਕਲੀ) : ਜੰਮੂ-ਕਸ਼ਮੀਰ ’ਚ ਰਾਸ਼ਟਰੀ ਰਾਈਫਲਜ਼ ਦੇ ਕੈਂਪ ’ਚ ਅੱਜ ਇੱਕ ਫ਼ੌਜੀ ਅਧਿਕਾਰੀ ਭੇਤ-ਭਰੀ ਹਾਲਤ ’ਚ ਮ੍ਰਿਤਕ ਪਾਇਆ ਗਿਆ ਹੈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਪੁਲੀਸ ਮੁਤਾਬਕ ਫ਼ੌਜੀ ਅਧਿਕਾਰੀ ਦੀ ਲਾਸ਼ ਜ਼ਿਲ੍ਹੇ ਦੀ ਥਾਣਾ ਮੰਡੀ ਪੱਟੀ ’ਚ ਸਥਿਤ ਕੈਂਪ ਵਿੱਚੋਂ ਮਿਲੀ ਅਤੇ ਮਾਮਲਾ ਪੁਲੀਸ ਦੇ ਧਿਆਨ ’ਚ ਲਿਆਂਦਾ ਗਿਆ। ਫ਼ੌਜ ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਮੁੱਢਲੀ ਜਾਂਚ ਸ਼ੁਰੂ ਕੀਤੀ। ਮਾਮਲੇ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

Previous articleਮੋਦੀ ਸਰਕਾਰ ਤਾਲਾਬੰਦੀ ਨਾਲ ‘ਜਾਣਬੁੱਝ’ ਕੇ ਅਣਗਿਣਤ ਘਰ ਉਜਾੜ ਰਹੀ ਹੈ: ਰਾਹੁਲ
Next articleਭੁਪਾਲ: ਗਾਰ ’ਚ ਫਸਣ ਕਾਰਨ 4 ਬੱਚਿਆਂ ਦੀ ਮੌਤ