ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਹਿਤਕ ਸਮਾਗਮ ਆਯੋਜਿਤ

” ਇਹ ਲਹੂ ਕਿਸਦਾ ਹੈ” ਨਾਟਕ ਦਾ ਸਫਲ ਮੰਚਨ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-  ਭਾਸ਼ਾ ਵਿਭਾਗ ਪੰਜਾਬ ਵੱਲੋਂ ਅੱਜ ਪੰਜਾਬ ਸਪਤਾਹ 2020 ਦੇ ਸੰਬੰਧ ਵਿੱਚ ਸਾਹਿਤਕ ਸਮਾਗਮ ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਦੀ ਅਗਵਾਈ ਵਿੱਚ ਸਫਰੀ ਪੈਲੇਸ ਸੁਲਤਾਨਪੁਰ ਲੋਧੀ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ।ਇਸ ਮੌਕੇ ਪ੍ਰੋ. ਗੁਰਦਿਆਲ ਸਿੰਘ ਫੁੱਲ ਦੁਆਰਾ ਲਿਖਿਆ ਅਤੇ ਡਾ. ਸਾਹਿਬ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ” ਇਹ ਲਹੂ ਕਿਸਦਾ ਹੈ” ਪੇਸ਼ ਕੀਤਾ ਗਿਆ।

ਇਸ ਮੌਕੇ ਨਵਤੇਜ ਸਿੰਘ ਚੀਮਾ ਵਿਧਾਇਕ ਸੁਲਤਾਨਪੁਰ ਲੋਧੀ ਨੇ ਸਮਾਗਮ ਵਿੱਚ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਪੰਜਾਬ ਨੂੰ ਸਾਡੀ ਮਾ ਬੋਲੀ ਪੰਜਾਬੀ ਤੇ ਪੰਜਾਬੀ ਸਪਤਾਹ ਮਨਾਉਣ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਸੀ ਕਿਸਮਤ ਵਾਲੇ ਹਾਂਂ, ਜਿਨ੍ਹਾਂ ਨੂੰ ਇਸ ਪੱਵਿਤਰ ਧਰਤੀ ਤੇ ਰਹਿ ਕਿ ਜਿੰਦਗੀ ਜਿਊਣ ਦਾ ਮੌਕਾ ਮਿਲਿਆ ਹੈ। ਇੱਥੇ ਪੂਰੇ ਇਲਾਕੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਯਾਦਾ ਤੇ ਦਿੱਤੇ ਉਪਦੇਸ਼ ਹਰ ਵਕਤ ਸਾਡੇ ਨਾਲ ਹਨ।ਇਸ ਸਮਾਗਮ ਦੀ ਪ੍ਰਧਾਨਗਿ ਸ਼੍ਰੋਮਣੀ ਪੰਜਾਬੀ ਨਾਟਕਕਾਰ ਸ੍ਰੀ ਕੇਵਲ ਧਾਲੀਵਾਲ ਨੇ ਕੀਤੀ।

ਇਸ ਮੌਕੇ ਡਾ ਸੁਰਜੀਤ ਸਿੰਘ ਭੱਟੀ , ਸ਼੍ਰੋਮਣੀ ਪੰਜਾਬੀ ਆਲੋਚਕ ਵਿਸ਼ੇਸ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਉਹਨਾਂ ਨੇ  ਸੰਬੋਧਨ ਕਰਦੇ ਹੋਏ “ਧੰਨ ਲਿਖਾਰੀ ਨਾਨਕਾ” ਦਾ ਸੰਕਲਪ ਦਿੰਦਿਆ ਸਮਵਾਦ, ਅੱਖਰੀ ਗਿਆਨ ਦੇ ਮਹੱਤਵ ਦਾ ਉਪਦੇਸ਼ ਦਿੱਤਾ ਉਹਨਾਂ ਨੇ ਕਿਹਾ ਕਿ ਬਾਬੇ ਨਾਨਕ ਨੇ ਕਿਰਤ ਤੇ ਸੰਗੀਤ ਦੇ ਲੜ੍ਹ ਲਾਇਆ, ਇਸ ਮੌਕੇ ਡਾ ਚਾਰੂਮਿਤਾ ਐਸ ਡੀ ਐਮ ਸੁਲਤਾਨਪੁਰ ਲੋਧੀ ਨੇ ਵੀ ਸੰਬੋਧਨ ਕੀਤਾ।

ਇਸ ਮੋਕੇ ਗੁਰੁ ਨਾਨਕ ਖਾਲਸਾ ਕਾਲਜ ਦੇ ਪ੍ਰਿੰਸੀਪਲ ਸ. ਸੁਖਜਿੰਦਰ ਸਿੰਘ ਰੰਧਾਵਾ ਉਚੇਚੇ ਤੌਰ ਤੇ ਸ਼ਾਮਲ ਹੋਏ, ਇਸ ਮੌਕੇ ਮੁਪਿੰਦਰ ਸਿੰਘ ਆਰ ਸੀ ਐਫ, ਮੈਡਮ ਪ੍ਰਿਤਪਾਲ ਕੌਰ, ਕੁਲਵਿੰਦਰ ਕੰਵਲ, ਰਜਿੰਦਰ ਸਿੰਗ ਤਕੀਆ ਸੰਮਤੀ ਚੇਅਰਮੈਨ, ਪਰਵਿੰਦਰ ਸਿੰਘ ਪੱਪਾ ਚੇਆਰਮੈਨ ਮਾਰਕੀਟ ਕਮੇਟੀ , ਸਾਬਕਾ ਕੌਸਲਰ ਤੇਜਵੰਤ ਸਿੰਘ, ਨਰਿੰਦਰ ਸਿੰਘ ਸੋਨੀਆ ਸਰਪ੍ਰਸਤ ਸਾਹਿਤ ਸਭਾ, ਮਾਸਟਰ ਜੁਗਿੰਦਰ ਸਿੰਘ ਮਿਆਨੀ, ਰਾਜਵਿੰਦਰ ਕੌਰ ਰੱਜੂ ਆਦਿ ਸ਼ਾਮਲ ਸਨ. ਸ. ਸਤਨਾਮ ਸਿੰਘ ਸਹਾਇਕ ਡਾਇਰੈਕਟਰ ਨੇ aਮੁੱਚੇ ਸਮਾਗਮ ਦੀ ਰੂਪ ਰੇਖਾ ਤਿਆਰ ਕੀਤੀ ਅਤੇ ਸਮਾਗਮ ਦੀ ਸਫਲਤਾਂ ਵਿੱਚ ਯੋਗਦਾਨ ਪਾਇਆ, ਮੰਚ ਸੰਚਾਲਨ ਦੀ ਜੂਮੇਵਾਰੀ ਤੇਜਿੰਦਰ ਸਿੰਘ ਗਿੱਲ ਨੇ ਕੀਤੀ, ਅਤੇ ਅੰਤ ਵਿੱਚ ਡਾ. ਵੀਰਪਾਲ ਕੌਰ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਸਨ

Previous articleਅਮਰੀਕਾ ਰਾਸ਼ਟਰਪਤੀ ਚੋਣਾਂ: ਬਾਇਡਨ ਜਿੱਤ ਦੇ ਕਾਫ਼ੀ ਕਰੀਬ
Next articleਡੇਰਾਬੱਸੀ ਦੇ ਪਿੰਡ ਦੇਵੀਨਗਰ ’ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ; 2017 ’ਚ ਵੀ ਹੋਈ ਇਸੇ ਗੁਰਦੁਆਰੇ ਵਿੱਚ ਬੇਅਦਬੀ