ਜਨੇਵਾ (ਸਮਾਜ ਵੀਕਲੀ) : ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅੱਜ ਕਿਹਾ ਹੈ ਕਿ ਭਾਰਤ ਦੇ ਹਸਪਤਾਲਾਂ ਵਿਚ ਲੋਕ ਹਲਕਾ ਬੁਖਾਰ ਹੋਣ ’ਤੇ ਵੀ ਜਾ ਰਹੇ ਹਨ ਜਿਸ ਕਾਰਨ ਹਸਪਤਾਲਾਂ ਵਿਚ ਭੀੜ ਵਧ ਰਹੀ ਹੈ ਤੇ ਕਰੋਨਾ ਕਾਰਨ ਹਾਲਾਤ ਹੋਰ ਖਰਾਬ ਹੋ ਰਹੇ ਹਨ। ਭਾਰਤ ਵਿਚ ਕਰੋਨਾ ਰੋਕੂ ਟੀਕਾਕਰਨ ਦੀ ਦਰ ਘੱਟ ਹੈ ਤੇ ਉਥੇ ਕਰੋਨਾ ਦਾ ਨਵਾਂ ਰੂਪ ਜ਼ਿਆਦਾ ਖਤਰਨਾਕ ਹੈ। ਭਾਰਤ ਵਿਚ 2 ਲੱਖ ਦੇ ਕਰੀਬ ਮੌਤਾਂ ਹੋ ਚੁੱਕੀਆਂ ਹਨ ਤੇ ਉਥੋਂ ਦੇ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਆਕਸੀਜਨ ਤੇ ਜ਼ਰੂਰੀ ਦਵਾਈਆਂ ਨਹੀਂ ਮਿਲ ਰਹੀਆਂ। ਡਬਲਿਊਐਚਓ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਨੂੰ 4 ਹਜ਼ਾਰ ਆਕਸੀਜਨ ਕੰਸਨਟਰੇਟਰ ਭੇਜੇ ਜਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly