ਭਾਰਤ ਦੇਸ਼ ਸੀ ਸੋਨੇ ਦੀ ਚਿੜੀ ਕਹਿੰਦੇ

ਗੁਰਵਿੰਦਰ ਸਿੰਘ ਸ਼ੇਰਗਿੱਲ

(ਸਮਾਜ ਵੀਕਲੀ)

ਭਾਰਤ ਦੇਸ਼ ਸੀ ਸੋਨੇ ਦੀ ਚਿੜੀ ਕਹਿੰਦੇ
ਕਦੇ ਬਣਿਆ ਸੀ ਚਿੜੀ ਤੋਂ ਮੋਰ ਲੋਕੋ
ਖੰਭ ਪੁੱਟ ਕੇ ਗੰਜਾ ਹੈ ਕਰ ਸੁੱਟਿਆ
ਸਾਡੇ ਦੇਸ਼ ਦੇ ਨੇਤਾ ਕੁਝ ਚੋਰ ਲੋਕੋ
ਕਦੇ ਲੁੱਟਿਆ ਭਾਰਤ ਅਬਦਾਲੀਆਂ ਨੇ
ਕਦੇ ਗੋਰੇ ਭਾਰਤ ਨੂੰ ਲੁੱਟਦੇ ਰਹੇ
ਕਈ ਧਾੜਵੀਆਂ ਬੜਾ ਹੀ ਕਹਿਰ ਕੀਤਾ
ਨਾਲੇ ਲੁੱਟਦੇ ਰਹੇ ਨਾਲੇ ਕੁੱਟਦੇ ਰਹੇ
ਰਾਖੇ ਤਿਲਕ ਜੰਞੂ ਦੇ ਬਣ ਸਤਿਗੁਰ
ਡੁੱਬਦੇ ਧਰਮ ਨੂੰ ਜੇਕਰ ਬਚਾਵਦੇ ਨਾ
ਅੱਜ ਨਕਸ਼ਾ ਸੀ ਭਾਰਤ ਦਾ ਹੋਰ ਹੋਣਾ
ਮੰਦਰ ਗੁਰੂ ਘਰ ਅਸੀਂ ਵੀ ਜਾਵਦੇ ਨਾ
ਫਿਰ ਦੇ ਬਲੀਦਾਨ ਪੰਜਾਬੀਆਂ ਨੇ
ਗੋਰਿਆਂ ਕੋਲੋ ਭਾਰਤ ਛੁਡਵਾ ਲਿਆ ਸੀ
ਸੁੱਤੀ ਅਣਖ ਜਗਾਉਣ ਲੲੀ ਯੋਧਿਆਂ ਨੇ
ਰੱਸਾ ਫਾਂਸੀ ਦਾ ਗਲਾਂ ਵਿੱਚ ਪਾ ਲਿਆ  ਸੀ
ਅੱਜ ਭੁੱਲੇ ਕੁਰਬਾਨੀ ਸ਼ਹੀਦਾਂ  ਵਾਲੀ
ਅਕ੍ਰਿਤਘਣ ਬਣਂ ਹੁਕਮ ਚਲਾਈ ਜਾਂਦੇ
ਬੇਸ਼ਰਮ ਨੇ ਭਾਰਤ ਦੇ ਕੁੱਝ ਨੇਤਾ
ਜੋ ਭਾਰਤ ਨੂੰ ਵੇਚ ਕੇ ਖਾਈ ਜਾਂਦੇ
ਸਾਡੇ ਸ਼ਹੀਦਾਂ ਦੀ ਸੋਚ ਕਦੇ ਇਹ ਨਹੀਂ ਸੀ
ਨੇਤਾ ਜ਼ਾਲਮ ਹੋ ਹੁਕਮ ਚਲਾਈ ਜਾਵਣ
ਭਰਨ ਖਜ਼ਾਨੇ ਇਹ ਮਹਿਲਾ ਵਾਲਿਆ ਦੇ
ਕੁੱਲੀਆਂ ਤਾਈ ਦੇਖੋ ਇਹ ਢਾਹੀ ਜਾਵਣ
ਸ਼ੇਰਗਿੱਲ ਕਹੇ ਲੋਕੋ ਹੁਣ ਜਾਗ ਉੱਠੋ
ਸੁੱਤੇ ਹੋਇਆਂ ਨੂੰ ਚੋਰਾਂ ਨੇ ਲੁੱਟਣਾ ਏ
ਤੁਹਾਡੀ ਅਣਖ ਨੂੰ ਇਹਨਾਂ ਨੀਲਾਮ ਕਰਕੇ
ਤੁਹਾਨੂੰ ਲੁੱਟਣਾ ਤੇ ਨਾਲੇ ਕੁੱਟਣਾ ਏ
ਗੁਰਵਿੰਦਰ ਸਿੰਘ ਸ਼ੇਰਗਿੱਲ
ਲੁਧਿਆਣਾ
 ਮੋਬਾਈਲ 9872878501
Previous articleਸਾਂਝਾ ਪਰਿਵਾਰ
Next articleਅਜੋਕੀ ਗੱਲ